ਵਿਦੇਸ਼ ਦੀ ਧਰਤੀ 'ਤੇ ਹੋਇਆ ਪੰਜਾਬੀ ਨੌਜਵਾਨ ਦਾ ਕਤਲ, ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ (ਤਸਵੀਰਾਂ)

09/22/2017 4:29:51 PM

ਸਾਊਥਹਾਲ— ਇੰਗਲੈਂਡ 'ਚ ਰਹਿ ਰਹੇ ਪੰਜਾਬੀ ਨੌਜਵਾਨ ਨੂੰ 18 ਸਤੰਬਰ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ, ਜਿਸ ਦੀ ਮੌਤ ਹੋ ਗਈ ਹੈ। ਇੰਗਲੈਂਡ ਦੇ ਸਾਊਥਹੈਮਪਟਨ 'ਚ ਰਹਿਣ ਵਾਲੇ ਪੰਜਾਬੀ ਨੌਜਵਾਨ ਕਿਰਪਾਲ ਸਿੰਘ ਸੰਘੇੜਾ ਦੀ ਉਮਰ 39 ਸਾਲ ਸੀ ਅਤੇ ਉਹ ਦੋ ਬੱਚਿਆਂ ਦਾ ਪਿਓ ਸੀ। ਯੂਰੀਅਨ ਰੋਡ ਅਤੇ ਰੈੱਡ ਕਲਿਫ ਰੋਡ ਦੇ ਜੰਕਸ਼ਨ 'ਤੇ 18 ਸਤੰਬਰ ਦੀ ਰਾਤ 11.50 ਵਜੇ ਕਿਰਪਾਲ ਨੂੰ ਚਾਕੂਆਂ ਨਾਲ ਬੁਰੀ ਤਰ੍ਹਾਂ ਜ਼ਖਮੀ ਕਰ ਕੇ ਸੁੱਟ ਦਿੱਤਾ ਗਿਆ ਸੀ। ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਉਹ ਦਮ ਤੋੜ ਗਿਆ। ਜਾਂਚ ਮਗਰੋਂ ਪੁਲਸ ਨੇ 42 ਸਾਲਾ ਅਦਾਮ ਅਬਦੁੱਲਾਹ ਨੂੰ ਗ੍ਰਿਫਤਾਰ ਕਰ ਲਿਆ। ਇਸ ਨੂੰ ਅਦਾਲਤ 'ਚ ਪੇਸ਼ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਕਿਰਪਾਲ ਦੀ ਭੈਣ, ਭਰਾ, ਪਹਿਲੀ ਪਤਨੀ ਅਤੇ ਮਾਂ-ਬਾਪ ਨੇ ਕਿਹਾ ਕਿ ਉਨ੍ਹਾਂ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। 

PunjabKesari
ਉਸ ਦੀ ਭੈਣ ਜਗਪਾਲ ਨੇ ਕਿਹਾ,'' ਮੇਰਾ ਵੀਰ ਹਰ ਵੇਲੇ ਹੱਸਦਾ ਰਹਿੰਦਾ ਸੀ। ਉਸ ਦਾ ਸੁਭਾਅ ਹਸਮੁੱਖ ਸੀ ਅਤੇ ਹਰ ਵੇਲੇ ਕੋਈ ਨਾ ਕੋਈ ਚੁਟਕਲਾ ਸੁਣਾ ਕੇ ਸਭ ਨੂੰ ਹਸਾ ਦਿੰਦਾ ਸੀ। ਉਸ ਦੀ ਮੌਤ ਦੀ ਖਬਰ ਨੇ ਸਾਡਾ ਦਿਲ ਤੋੜ ਦਿੱਤਾ ਹੈ। ਉਹ ਦੋ ਬੱਚਿਆਂ ਦਾ ਪਿਓ ਹੈ ਤੇ ਹੁਣ ਅਸੀਂ ਉਸ ਦੇ ਪੁੱਤਰਾਂ 'ਚ ਹੀ ਉਸ ਦਾ ਚਿਹਰਾ ਦੇਖ ਕੇ ਜਿਊਣ ਦੀ ਕੋਸ਼ਿਸ਼ ਕਰਾਂਗੇ।''

PunjabKesari

ਕਿਰਪਾਲ ਦੀ ਪਹਿਲੀ ਪਤਨੀ ਕਿਰਸਟੀ ਨੇ ਕਿਹਾ ਕਿ ਬੱਚੇ ਵਾਰ-ਵਾਰ ਕਿਰਪਾਲ ਬਾਰੇ ਪੁੱਛ ਰਹੇ ਹਨ ਅਤੇ ਰੋ ਰਹੇ ਹਨ। ਉਸ ਦੇ ਦੋਸਤਾਂ ਤੇ ਹੋਰ ਰਿਸ਼ਤੇਦਾਰਾਂ ਨੇ ਭਾਵੁਕ ਸੰਦੇਸ਼ ਭੇਜ ਕੇ ਆਪਣਾ ਦੁੱਖ ਪ੍ਰਗਟ ਕੀਤਾ ਹੈ। ਪੁਲਸ ਲੋਕਾਂ ਕੋਲੋਂ ਪੁੱਛ-ਪੜਤਾਲ ਕਰ ਰਹੀ ਹੈ।


Related News