ਫੈਕਟਰੀ ''ਚ ਪਿਆ ਸੀ ਗੰਦਾ ਪੇਠਾ; ਕੀਤੀ ਸੀਲ

10/17/2017 6:00:06 AM

ਰੂਪਨਗਰ, (ਵਿਜੇ)- ਜ਼ਿਲਾ ਪ੍ਰਸ਼ਾਸਨ ਰੂਪਨਗਰ ਨੇ ਅੱਜ ਅਚਾਨਕ ਛਾਪੇਮਾਰੀ ਕਰ ਕੇ ਇਕ ਪੇਠਾ ਫੈਕਟਰੀ ਨੂੰ ਸੀਲ ਕਰ ਦਿੱਤਾ, ਜਦਕਿ ਇਕ ਹਲਵਾਈ ਦੀ ਦੁਕਾਨ 'ਤੇ ਦੂਸ਼ਿਤ ਪਈਆਂ ਚੀਜ਼ਾਂ ਨੂੰ ਸੜਕ 'ਤੇ ਸੁਟਵਾਇਆ।
ਡਿਪਟੀ ਕਮਿਸ਼ਨਰ ਗੁਰਨੀਤ ਤੇਜ ਨੇ ਦੱਸਿਆ ਕਿ ਇਹ ਛਾਪੇਮਾਰੀ ਦੀਵਾਲੀ ਦੇ ਤਿਉਹਾਰ 'ਤੇ ਲੋਕਾਂ ਨੂੰ ਸਾਫ ਖਾਣ-ਪੀਣ ਵਾਲੀਆਂ ਚੀਜ਼ਾਂ ਮੁਹੱਈਆ ਕਰਵਾਉਣ ਲਈ ਕੀਤੀ ਗਈ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਸਾਫ ਤੇ ਵਧੀਆ ਪੱਧਰ ਦੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਹੀ ਵੇਚਣ। ਸ਼ਹਿਰ ਦੀ ਨੰਗਲ ਰੋਡ 'ਤੇ ਪੇਠਾ ਫੈਕਟਰੀ 'ਤੇ ਛਾਪੇਮਾਰੀ ਕਰਨ ਵਾਲੀ ਟੀਮ 'ਚ ਐੱਸ. ਡੀ. ਐੱਮ., ਤਹਿਸੀਲਦਾਰ ਰਾਜਪਾਲ ਸਿੰਘ ਤੇ ਫੂਡ ਵਿਭਾਗ ਦੇ ਅਧਿਕਾਰੀ ਸ਼ਾਮਲ ਸਨ। ਖਾਣ ਲਈ ਜੋ ਪੇਠਾ ਬਣਾਇਆ ਜਾ ਰਿਹਾ ਸੀ, ਉਹ ਕਾਫੀ ਗੰਦਾ ਸੀ ਤੇ ਉਸ 'ਚ ਕੀੜੇ ਪੈ ਗਏ ਸਨ। ਐੱਸ. ਡੀ. ਐੱਮ. ਨੇ ਮੌਕੇ 'ਤੇ ਸਾਰੇ ਦੂਸ਼ਿਤ ਪੇਠੇ ਨੂੰ ਸੜਕ 'ਤੇ ਸੁਟਵਾ ਦਿੱਤਾ। ਨਾਲ ਹੀ ਉਥੋਂ ਸੈਂਪਲ ਵੀ ਲਏ ਅਤੇ ਫੈਕਟਰੀ ਨੂੰ ਸੀਲ ਕਰ ਦਿੱਤਾ।
ਇਸੇ ਤਰ੍ਹਾਂ ਬੇਲਾ ਚੌਕ 'ਚ ਜੌਲੀ ਡੇਅਰੀ ਅਤੇ ਚੌਧਰੀ ਡੇਅਰੀ ਦੀ ਚੈਕਿੰਗ ਕੀਤੀ ਗਈ ਅਤੇ ਦੋਵੇਂ ਡੇਅਰੀਆਂ ਦੇ ਦੁੱਧ, ਦਹੀਂ ਦੇ ਸੈਂਪਲ ਲਏ ਗਏ, ਜਿਥੇ ਇਕ ਡੇਅਰੀ ਦਾ ਸਾਮਾਨ ਕਾਫੀ ਗੰਦਾ ਸੀ, ਜਿਸ ਨੂੰ ਵੀ ਸੜਕ 'ਤੇ ਸੁਟਵਾਇਆ ਗਿਆ।


Related News