ਗੱਗੋਮਾਹਲ ਚੌਕੀ ਇੰਚਾਰਜ ਵਿਰੁੱਧ ਰੋਸ ਮੁਜ਼ਾਹਰਾ

10/17/2017 6:40:55 AM

ਅਜਨਾਲਾ,  (ਬਾਠ)-  ਗੱਗੋਮਾਹਲ ਪੁਲਸ ਚੌਕੀ ਦੇ ਇੰਚਾਰਜ ਹਰਜਿੰਦਰ ਸਿੰਘ ਵਿਰੁੱਧ ਸਥਾਨਕ ਡੀ. ਐੱਸ. ਪੀ. ਦਫਤਰ ਅਜਨਾਲਾ ਦੇ ਸਾਹਮਣੇ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਤੇ ਵਰਕਰਾਂ ਨੇ ਸੂਬਾ ਕਮੇਟੀ ਮੈਂਬਰ ਜਤਿੰਦਰ ਸਿੰਘ ਛੀਨਾ ਦੀ ਅਗਵਾਈ 'ਚ ਜ਼ਬਰਦਸਤ ਰੋਸ ਮੁਜ਼ਾਹਰਾ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ। 
ਮੁਜ਼ਾਹਰਾਕਾਰੀ ਮੰਗ ਕਰ ਰਹੇ ਸਨ ਕੇ ਉਕਤ ਚੌਕੀ ਇੰਚਾਰਜ ਹਰਜਿੰਦਰ ਸਿੰਘ ਨੂੰ ਇਕ ਹਫਤੇ ਦੇ ਅੰਦਰ-ਅੰਦਰ ਚੌਕੀ ਗੱਗੋਮਾਹਲ ਤੋਂ ਤਬਦੀਲ ਕਰ ਕੇ ਸਬੰਧਤ ਪੀੜਤ ਲੋਕਾਂ ਨੂੰ ਇਨਸਾਫ ਦਿਵਾਇਆ ਜਾਵੇ।
ਉਪਰੰਤ ਜਤਿੰਦਰ ਸਿੰਘ ਛੀਨਾ, ਸਤਨਾਮ ਸਿੰਘ ਝੰਡੇਰ ਤੇ ਅਵਤਾਰ ਸਿੰਘ ਜੱਸੜ ਨੇ ਪ੍ਰੈੱਸ ਨੂੰ ਜਾਰੀ ਬਿਆਨ 'ਚ ਦੋਸ਼ ਲਾਉਂਦਿਆਂ ਕਿਹਾ ਕਿ ਬੀਤੇ ਦਿਨੀਂ ਸਾਬਕਾ ਬਲਾਕ ਸੰਮਤੀ ਮੈਂਬਰ ਗੁਲਜ਼ਾਰ ਸਿੰਘ ਮੌਜੀ ਅਤੇ ਸਾਬਕਾ ਪੰਚ ਰਾਜਪਾਲ ਸਿੰਘ ਅਤੇ ਹਰਭੇਜ ਸਿੰਘ ਆਦਿ ਵੱਖ-ਵੱਖ ਮਾਮਲਿਆਂ 'ਚ ਨਿਆਂ ਲਈ ਚੌਕੀ 'ਚ ਇੰਚਾਰਜ ਥਾਣੇਦਾਰ ਨੂੰ ਜਦੋਂ ਮਿਲੇ ਤਾਂ ਇੰਚਾਰਜ ਥਾਣੇਦਾਰ ਨੇ ਸੁਣਵਾਈ ਕਰਨ ਦੀ ਬਜਾਏ ਕਥਿਤ ਤੌਰ 'ਤੇ ਰੱਜ ਕੇ ਬੇਇੱਜ਼ਤ ਕੀਤਾ, ਜਦੋਂ  14 ਅਕਤੂਬਰ ਨੂੰ ਉਨ੍ਹਾਂ ਦੀ ਅਗਵਾਈ 'ਚ ਯੂਨੀਅਨ ਦਾ ਪ੍ਰਭਾਵਸ਼ਾਲੀ ਵਫਦ ਚੌਕੀ ਇੰਚਾਰਜ ਨੂੰ ਮਿਲਿਆ ਤਾਂ ਥਾਣੇਦਾਰ ਨੇ ਮੁੜ ਪ੍ਰਭਾਵਿਤ ਲੋਕਾਂ ਨਾਲ ਦੁਰਵਿਵਹਾਰ ਕੀਤਾ ਅਤੇ ਯੂਨੀਅਨ ਪ੍ਰਤੀ ਹੈਂਕੜੀ ਰਵੱਈਆ ਅਪਣਾਇਆ। ਮੁਜ਼ਾਹਰਾਕਾਰੀਆਂ ਨੇ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਚੌਕੀ ਇੰਚਾਰਜ ਥਾਣੇਦਾਰ ਹਰਜਿੰਦਰ ਸਿੰਘ ਨੂੰ ਇਕ ਹਫਤੇ ਦੇ ਅੰਦਰ ਬਦਲਿਆ ਜਾਵੇ ਨਹੀਂ ਤਾਂ 24 ਅਕਤੂਬਰ ਤੋਂ ਬਾਅਦ ਚੌਕੀ ਗੱਗੋਮਾਹਲ ਦਾ ਅਣਮਿੱਥੇ ਸਮੇਂ ਲਈ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਜਸਬੀਰ ਸਿੰਘ ਓਠੀਆਂ, ਦੀਦਾਰ ਸਿੰਘ ਬੱਲ, ਨੰਬਰਦਾਰ ਦਵਿੰਦਰ ਸਿੰਘ ਗੱਗੋਮਾਹਲ, ਬਲਰਾਜ ਸਿੰਘ ਗੱਗੋਮਾਹਲ, ਸੰਤੋਖ ਸਿੰਘ ਚਾੜ੍ਹਪੁਰ, ਅਮਰੀਕ ਸਿੰਘ ਥੋਬਾ, ਅਵਤਾਰ ਸਿੰਘ ਸੁਧਾਰ, ਅਮਰਜੀਤ ਸਿੰਘ ਸੁਧਾਰ, ਬਲਵਿੰਦਰ ਸਿੰਘ ਗੱਗਲ, ਰਾਜਪਾਲ ਸਿੰਘ, ਵੱਸਣ ਸਿੰਘ , ਧਰਮ ਸਿੰਘ, ਹਰਭੇਜ ਸਿੰਘ, ਮੁਖਤਾਰ ਸਿੰਘ, ਰਜਵਿੰਦਰ, ਸਵਿੰਦਰ ਸਿੰਘ, ਪ੍ਰਭਾਵਿਤ ਵਿਅਕਤੀ ਦੀਦਾਰ ਸਿੰਘ ਮੌਜੀ, ਮਹਿੰਦਰ ਸਿੰਘ, ਸਵਿੰਦਰ ਸਿੰਘ ਗਾਲਬ, ਜਗਜੀਤ ਸਿੰਘ ਗੱਗੋਮਾਹਲ, ਸਿੰਘ ਆਦਿ ਹਾਜ਼ਰ ਸਨ। 


Related News