ਪੇਂਡੂ ਮਜ਼ਦੂਰ ਯੂਨੀਅਨ ਨੇ ਵਿਤਕਰੇ ਖਿਲਾਫ਼ ਕੀਤੀ ਰੋਸ ਰੈਲੀ

01/17/2018 5:33:39 PM


ਬਾਘਾਪੁਰਾਣਾ (ਰਾਕੇਸ਼) - ਪੇਂਡੂ ਮਜਦੂਰ ਯੂਨੀਅਨ ਵੱਲੋਂ ਮਜ਼ਦੂਰ ਮੰਗਾਂ ਅਤੇ ਦਲਿਤਾਂ ਨਾਲ ਵਧ ਰਿਹਾ ਜਾਤੀ ਵਿਤਕਰੇ ਦੇ ਸਬੰਧ 'ਚ ਰੋਸ ਰੈਲੀ ਕੀਤੀ ਗਈ। ਜਿਸ 'ਚ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਸੁਬਾ ਸਕੱਤਰ ਬਲਵਿੰਦਰ ਸਿੰਘ ਭੁੱਲਰ, ਜ਼ਿਲਾ ਪ੍ਰਧਾਨ ਬਲਦੇਵ ਸਿੰਘ ਸਿੰਘਾ ਵਾਲਾ, ਜ਼ਿਲਾ ਸਕੱਤਰ ਮੰਗਾ ਸਿੰਘ ਵੈਰੋਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਵਲੋਂ 10 ਮਹੀਨੇ ਦੇ ਕਾਰਜਕਾਲ 'ਚ ਹਰ ਘਰ 'ਚ ਸਰਕਾਰੀ ਨੌਕਰੀ, ਰਿਹਾਇਸੀ ਪਲਾਟ 2500 ਰੁਪਏ ਤੱਕ ਪੈਨਸ਼ਨ ਦੇਣ ਅਤੇ ਕਰਜ਼ੇ ਮੁਆਫੀ ਵਰਗੇ ਕੀਤੇ ਵਾਅਦੇ ਪੂਰੇ ਕਰਨ ਤੋਂ ਟਾਲ ਮਟੋਲ ਕਰ ਰਹੀ ਹੈ ਤੇ ਪੰਜਾਬ ਦੇ ਮਜਦੂਰ ਵਰਗ ਦੇ ਮਨਾਂ 'ਚ ਕਾਂਗਰਸ ਸਰਕਾਰ ਪ੍ਰਤੀ ਗੁੱਸਾ ਵੱਧ ਰਿਹਾ ਹੈ ਜਦੋਂ ਕਿ ਵਾਅਦੇ ਪੂਰੇ ਕਰਨ 'ਚ ਕਾਂਗਰਸ ਸਰਕਾਰ ਪੂਰੀ ਤਰਾਂ ਫੇਲ ਹੋਈ ਹੈ। ਆਗੂਆਂ ਨੇ ਕਿਹਾ ਕਿ ਜੋ ਸਹੂਲਤਾਂ ਅਕਾਲੀ ਸਰਕਾਰ ਸਮੇਂ ਲੋਕਾਂ ਨੇ ਲੜ ਹੱਕ ਪ੍ਰਾਪਤ ਕੀਤੇ ਸੀ ਉਹ ਕੈਪਟਨ ਸਰਕਾਰ ਨੇ ਖਤਮ ਕਰਕੇ ਮਜਦੂਰ ਵਿਰੋਧੀ ਸਾਬਤ ਹੋਈ ਹੈ। ਉਨਾਂ ਕਿਹਾ ਕਿ ਅਕਾਲੀ ਸਰਕਾਰ ਦੇ ਜਾਣ ਤੇ ਕਾਂਗਰਸ ਸਰਕਾਰ ਆਉਣ ਤੇ ਲੋਕਾਂ ਨੂੰ ਕੋਈ ਫਰਕ ਨਹੀਂ ਪਿਆ ਸਗੋਂ ਲੋਕਾਂ ਦੀ ਹਾਲਤ ਹੋਰ ਵੀ ਮਾੜੀ ਹੋਈ  ਹੈ ਕਿਉਂਕਿ ਦਲਿਤਾ ਦੀ ਯੂਨਿਟ ਮੁਆਫੀ ਖਤਮ ਕੀਤੀ, ਪਲਾਟ ਦੇਣ ਤੋਂ ਸਰਕਾਰ ਭੱਜ ਰਹੀ ਹੈ ਅਤੇ ਕਾਨੂੰਨੀ ਹੱਕ ਬਣਦੇ ਪੰਚਾਇਤੀ ਜ਼ਮੀਨ ਦੇ ਤੀਜੇ ਹਿੱਸੇ ਤੋਂ  ਦਲਿਤਾਂ ਨੂੰ ਦੂਰ ਰੱਖਿਆ ਜਾ ਰਿਹਾ ਹੈ ਅਤੇ ਪੰਚਾਇਤੀ ਜਮੀਨ ਸਿਰਫ਼ ਆਰਥਿਕ ਮੁੱਦਾ ਨਹੀਂ, ਇਹ ਸਾਡੀ ਮਾਨ ਸਨਮਾਨ ਦੀ ਜ਼ਿੰਦਗੀ ਨਾਲ ਜੁੜਿਆ ਮਾਮਲਾ ਹੈ। ਇਸ ਮੌਕੇ ਬਲਾਕ ਸਕੱਤਰ ਬਲਕਾਰ ਸਿੰਘ ਸਮਾਲਸਰ, ਹਰਬੰਸ ਸਿੰਘ ਰੋਡੇ ਨੇ ਕਿਹਾ ਕਿ ਪਿੰਡ ਦੱਲੂਵਾਲਾ ਵਿਖੇ ਦਲਿਤ ਪਰਿਵਾਰ 'ਤੇ ਹਮਲਾ ਕਰਨ ਵਾਲਿਆਂ ਖਿਲਾਫ ਅਤੇ ਕੋਟਲਾ ਮਿਹਰ ਸਿੰਘ ਵਾਲਾ ਦੀ ਅੋਰਤ ਦੀ ਕੁੱਟਮਾਰ ਕਰਨ ਵਾਲਿਆ ਖਿਲਾਫ ਸਖਤ ਕਰਵਾਈ ਹੋਵੇ। 

ਮਜਦੂਰਾਂ ਦੀਆਂ ਮੰਗਾਂ
ਮਜਦੂਰਾਂ ਨੂੰ ਪੰਜ ਮਰਲੇ ਦੇ ਰਿਹਾਇਸੀ ਪਲਾਟ ਦਿੱਤੇ ਜਾਣ, ਅਲਾਟ ਕੀਤਿਆ ਤੇ ਕਬਜੇ ਦੁਆਏ ਜਾਣ, 2 ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਮਜਦੂਰਾਂ ਨੂੰ ਦਿੱਤਾ ਜਾਵੇ ਬਾਕੀ ਬਚਦੀ ਜ਼ਮੀਨ ਬੇਜਮੀਨੇ ਅਤੇ ਛੋਟੇ ਕਿਸਾਨ ਨੂੰ ਵਾਜਬ ਰੇਟ 'ਤੇ ਦਿੱਤਾ ਜਾਵੇ। 3 ਬਿਜਲੀ ਬਿੱਲਾ ਵਿਚ ਕੀਤੇ ਅਥਾਹ ਵਾਅਦੇ ਵਾਪਸ ਲਏ ਜਾਣ ,4 ਮਜਦੂਰਾ ਸਿਰ ਚੜਿਆ ਕਰਜ਼ਾ ਸਰਕਾਰ ਮੁਆਫ ਕਰੇ, 5 ਬਜੁਰਗਾ ਨੂੰ 2500 ਰੁਪਏ ਪੈਨਸ਼ਨ ਕੀਤੀ ਜਾਵੇ, 6 ਮਨਰੇਗਾ ਮਜ਼ਦੂਰਾ ਦਾ ਬਕਾਇਆ ਦਿੱਤਾ ਜਾਵੇ। ਇਸ ਮੌਕੇ ਪੰਜਾਬ ਸਟੂਡੈਟਸ ਯੂਨੀਅਨ ਦੇ ਸੂਬਾ ਵਿਤ ਸਕੱਤਰ ਕਰਮਜੀਤ ਸਿੰਘ ਕੋਟਕਪੂਰਾ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਆਦਿ ਹਾਜ਼ਰ ਸਨ।


Related News