ਰਵਿੰਦਰ ਗੋਸਾਈ ਦੇ ਕਤਲ ਖਿਲਾਫ ਚੰਡੀਗੜ੍ਹ ''ਚ ਵਿਰੋਧ ਪ੍ਰਦਰਸ਼ਨ (ਤਸਵੀਰਾਂ)

10/18/2017 11:58:08 AM

ਚੰਡੀਗੜ੍ਹ : ਬੀਤੇ ਦਿਨ ਲੁਧਿਆਣਾ 'ਚ ਆਰ. ਐੱਸ. ਐੱਸ. ਦੇ 60 ਸਾਲਾ ਬਜ਼ੁਰਗ ਆਗੂ ਰਵਿੰਦਰ ਗੋਸਾਈ ਦੇ ਕਤਲ ਦੇ ਵਿਰੋਧ 'ਚ ਬੁੱਧਵਾਰ ਨੂੰ ਸੈਕਟਰ-22 'ਚ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਲੋਕਾਂ ਨੇ ਇਸ ਦੇ ਵਿਰੋਧ 'ਚ ਸੈਕਟਰ-22 ਦੇ ਬਾਹਰ ਧਰਨਾ ਲਾਇਆ ਹੋਇਆ ਹੈ ਅਤੇ ਲਗਾਤਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ 2 ਅਣਪਛਾਤੇ ਬਾਈਕ ਸਵਾਰ ਨੌਜਵਾਨਾਂ ਨੇ ਗੋਲੀ ਮਾਰ ਕੇ ਰਵਿੰਦਰ ਗੋਸਾਈ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਇਸ ਮਾਮਲੇ ਸਬੰਧੀ ਪੁਲਸ ਦੇ ਹੱਥ ਸੀ. ਸੀ. ਟੀ. ਵੀ. ਫੁਟੇਜ ਵੀ ਲੱਗੀ ਹੈ, ਜਿਸ ਤੋਂ ਬਾਅਦ ਪੁਲਸ ਅਣਪਛਾਤੇ ਬਾਈਕ ਸਵਾਰ ਦੋਸ਼ੀਆਂ ਦੀ ਤਲਾਸ਼ 'ਚ ਲੱਗੀ ਹੋਈ ਹੈ। 
 


Related News