ਕੌਂਸਲ ਆਫ ਜੂਨੀਅਰ ਇੰਜੀਨੀਅਰ ਸੰਸਥਾ ਦੇ ਅਹੁਦੇਦਾਰਾਂ ਦਿੱਤਾ ਧਰਨਾ

12/13/2017 12:20:24 AM

ਫ਼ਿਰੋਜ਼ਪੁਰ(ਕੁਮਾਰ, ਮਲਹੋਤਰਾ, ਪਰਮਜੀਤ, ਸ਼ੈਰੀ)—ਕੌਂਸਲ ਆਫ ਜੂਨੀਅਰ ਇੰਜੀਨੀਅਰ ਦੇ ਆਗੂਆਂ ਨੇ ਸਟੇਟ ਕਮੇਟੀ ਦੀ ਕਾਲ 'ਤੇ ਸਟੋਰਾਂ ਤੇ ਐੱਸ. ਈ. ਲੈਬ ਦੇ ਬਾਈਕਾਟ 'ਤੇ ਸੈਂਟਰਲ ਸਟੋਰ ਫਿਰੋਜ਼ਪੁਰ ਦੇ ਅੱਗੇ ਇੰਜੀ: ਬਲਵੀਰ ਸਿੰਘ ਵੋਹਰਾ ਸਰਕਲ ਪ੍ਰਧਾਨ ਜੇ. ਈ. ਕੌਂਸਲ ਫਿਰੋਜ਼ਪੁਰ ਦੀ ਅਗਵਾਈ ਹੇਠ ਵਿਸ਼ਾਲ ਰੋਸ ਧਰਨਾ ਦਿੱਤਾ, ਜਿਸ ਵਿਚ ਵੱਖ-ਵੱਖ ਆਗੂਆਂ ਨੇ ਪੀ. ਐੱਸ. ਪੀ. ਸੀ. ਐੱਲ. ਦੀ ਮੈਨੇਜਮੈਂਟ ਵੱਲੋਂ ਮੰਨੀਆਂ ਗਈਆਂ ਤੇ ਜਾਇਜ਼ ਮੰਗਾਂ ਲਾਗੂ ਨਾ ਕਰਨ ਦੇ ਰੋਸ ਵਿਚ ਐੱਮ. ਈ. ਲੈਬ ਸਟੋਰਾਂ ਦਾ ਬਾਈਕਾਟ, ਰਾਸ਼ੀ ਵਸੂਲ ਨਾ ਕਰਨਾ, ਬਿਜਲੀ ਦੀ ਚੈਕਿੰਗ ਤੇ ਹੋਰ ਕਿਸੇ ਵੀ ਕਿਸਮ ਦੀ ਚੈਕਿੰਗ ਦਾ ਮੁਕੰਮਲ ਬਾਈਕਾਟ 18 ਦਸੰਬਰ ਤੱਕ ਕੀਤਾ। 
ਇਹ ਹਨ ਮੰਗਾਂ 
ਮੰਗਾਂ ਸਬੰਧੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਪੀ. ਐੱਸ. ਪੀ. ਸੀ. ਐੱਲ. ਦੇ ਜੇ. ਈ. ਨੂੰ ਮੁੱਢਲੀ ਤਨਖਾਹ 17450 ਰੁਪਏ ਮਿਲਦੀ ਹੈ, ਜਦਕਿ ਪੰਜਾਬ ਸਰਕਾਰ ਦੇ ਜੇ. ਈ. ਨੂੰ 18250 ਰੁਪਏ ਮਿਲਦੀ ਹੈ, ਨਵੇਂ ਜੇ. ਈ. ਨੂੰ ਸਿਰਫ 10 ਹਜ਼ਾਰ ਰੁਪਏ ਫਿਕਸ ਤਨਖਾਹ ਦਿੱਤੀ ਜਾਂਦੀ ਹੈ ਤੇ ਉਨ੍ਹਾਂ ਨੂੰ ਡਿਊਟੀ ਦੌਰਾਨ ਆਪਣੇ ਸਕੂਟਰ ਮੋਟਰਸਾਈਕਲ ਦਾ ਇਸਤੇਮਾਲ ਕਰਨਾ ਪੈਂਦਾ ਹੈ, ਜਿਸਦਾ ਉਨ੍ਹਾਂ ਨੂੰ ਕੋਈ ਖਰਚਾ ਨਹੀਂ ਦਿੱਤਾ ਜਾਂਦਾ। ਉਨ੍ਹਾਂ ਨੇ ਨਵੇਂ ਜੇ. ਈ. ਨੂੰ ਪੁਰਾਣੇ ਜੇ. ਈ. ਵਾਂਗ 30 ਲੀਟਰ ਪੈਟਰੋਲ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇ. ਈ. ਤੋਂ ਏ. ਏ. ਆਈ. ਦੀ ਤਰੱਕੀ 'ਤੇ ਲਾਈ ਰੋਕ ਤੁਰੰਤ ਹਟਾਈ ਜਾਵੇ, ਫੀਲਡ ਵਿਚ ਜੇ. ਈ. ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਨ ਦੇ ਲਈ ਕਦਮ ਚੁੱਕਣ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਮੈਨੇਜਮੈਂਟ ਨੇ ਜੇ. ਈ. ਦੀਆਂ ਮੁਸ਼ਕਿਲਾਂ ਦਾ ਹੱਲ ਤੁਰੰਤ ਨਾ ਕੀਤਾ ਤਾਂ ਜੇ. ਈ. ਕੌਂਸਲ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਵੇਗੀ। 
ਕੌਣ-ਕੌਣ ਸਨ ਹਾਜ਼ਰ 
ਫਿਰੋਜ਼ਪੁਰ : ਧਰਨੇ ਵਿਚ ਇੰਜੀ. ਸੰਤੋਖ ਸਿੰਘ ਜ਼ੋਨਲ ਸੈਕਟਰੀ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਬਲਜੀਤ ਸਿੰਘ ਬਰਾੜ, ਤਿਰਲੋਚਨ ਚੋਪੜਾ, ਗੁਰਚੇਤ ਸਿੰਘ, ਸੁਨੀਲ ਅਰੋੜਾ ਆਦਿ ਜੇ. ਈ. ਨੇ ਵਿਚਾਰ ਪੇਸ਼ ਕੀਤੇ।
 


Related News