ਦੇਹ ਵਪਾਰ : ਦਲਾਲ ਸਮੇਤ 3 ਲੜਕੀਆਂ ਗ੍ਰਿਫਤਾਰ

07/23/2017 7:45:57 AM

ਖਰੜ  (ਅਮਰਦੀਪ, ਰਣਬੀਰ) – ਸਿਟੀ ਪੁਲਸ ਨੇ ਇਕ ਦਲਾਲ ਸਮੇਤ ਦੇਹ ਵਪਾਰ ਕਰਦੀਆਂ ਤਿੰਨ ਲੜਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਗਿਲਕੋ ਵੈਲੀ ਦੇ ਇਕ ਫਲੈਟ 'ਚ ਗਲਤ ਕੰਮ ਹੁੰਦਾ ਹੈ ਤਾਂ ਪੁਲਸ ਨੇ ਆਪਣੇ ਇਕ ਮੁਲਾਜ਼ਮ ਨੂੰ ਫਰਜ਼ੀ ਗਾਹਕ ਬਣਾ ਕੇ ਫਲੈਟ 'ਚ ਜਦੋਂ ਭੇਜਿਆ ਤਾਂ ਲੜਕੀ ਆਉਣ 'ਤੇ ਪੁਲਸ ਨੇ ਫਲੈਟ ਦੇ ਕਾਊਂਟਰ 'ਤੇ ਬੈਠੇ ਵਿਸ਼ਾਲ ਨਾਂ ਦੇ ਲੜਕੇ ਨੂੰ ਪੁੱਛਿਆ ਤਾਂ ਉਸਨੇ ਮੰਨਿਆ ਕਿ ਉਹ ਬਾਹਰੋਂ ਲੜਕੀਆਂ ਲਿਆ ਕੇ ਹੋਟਲ 'ਚ ਸਪਲਾਈ ਕਰਦਾ ਹੈ ਤੇ ਜ਼ੀਰਕਪੁਰ 'ਚ ਉਕਤ ਦੋਸ਼ੀ ਦਾ ਇਕ ਹੋਟਲ ਵੀ ਹੈ, ਜਿਥੇ ਕਿ ਉਹ ਦੇਹ ਵਪਾਰ ਲਈ ਲੜਕੀਆਂ ਨੂੰ ਭੇਜਦਾ ਹੈ।
ਪੁਲਸ ਮੁਤਾਬਿਕ ਉਕਤ ਦੋਸ਼ੀ ਗਾਹਕ ਤੋਂ ਇਕ ਲੜਕੀ ਪ੍ਰਤੀ 10 ਹਜ਼ਾਰ ਰੁਪਏ ਲੈਂਦਾ ਹੈ ਤੇ ਇਕ ਲੜਕੀ ਨੂੰ 5 ਹਜ਼ਾਰ ਰੁਪਏ ਅਦਾ ਕਰਦਾ ਹੈ। ਲੜਕੀਆਂ ਦਿੱਲੀ ਤੇ ਕਲਕੱਤਾ ਦੀਆਂ ਰਹਿਣ ਵਾਲੀਆਂ ਹਨ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅੱਜ ਉਨ੍ਹਾਂ ਨੂੰ ਖਰੜ ਦੀ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਮਾਣਯੋਗ ਜੱਜ ਨੇ ਉਨ੍ਹਾਂ ਨੂੰ ਜੇਲ ਭੇਜਣ ਦੇ ਹੁਕਮ ਸੁਣਾਏ ਹਨ।


Related News