ਗਿਆਨੀ ਜੈਲ ਸਿੰਘ ਤੋਂ ਬਾਅਦ ਕੋਵਿੰਦ ਦੂਜੇ ਰਾਸ਼ਟਰਪਤੀ ਨੇ ਜਿਨ੍ਹਾਂ ਨੇ ਲੰਗਰ ਹਾਲ 'ਚ ਛੱਕਿਆ ਪ੍ਰਸ਼ਾਦਾ: ਬਡੂੰਗਰ

11/16/2017 4:16:35 PM

ਅੰਮ੍ਰਿਤਰਸਰ(ਪਰਵੀਨ)— ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਯਾਨੀ ਵੀਰਵਾਰ ਨੂੰ ਪੰਜਾਬ ਦੇ ਦੌਰੇ 'ਤੇ ਆਏ। ਇਸ ਦੌਰਾਨ ਉਹ ਪਹਿਲਾਂ ਜਲੰਧਰ ਦੇ ਆਦਮਪੁਰ 'ਚ ਏਅਰਫਰੋਸ ਸਟੇਸ਼ਨ 'ਤੇ ਪਹੁੰਚੇ ਅਤੇ ਉਸ ਤੋਂ ਬਾਅਦ ਉਹ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ 'ਚ ਨਤਸਮਤਕ ਹੋਏ। ਕੋਵਿੰਦ ਦੇ ਸ੍ਰੀ ਹਰਿੰਮਦਰ ਸਾਹਿਬ 'ਚ ਪਹੁੰਚਣ 'ਤੇ ਆਗੂਆਂ ਵੱਲੋਂ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ ਗਿਆ। ਇਸ ਮੌਕੇ 'ਤੇ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਕੋਵਿੰਦ ਗਿਆਨੀ ਜੈਲ ਸਿੰਘ ਤੋਂ ਬਾਅਦ ਦੂਜੇ ਰਾਸ਼ਟਰਪਤੀ ਹਨ, ਜਿਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ 'ਚ ਪ੍ਰਸ਼ਾਦਾ ਛੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦਾ ਮਾਡਲ, ਕਿਤਾਬਾਂ ਦਾ ਸੈੱਟ ਅਤੇ ਸ਼ਾਲ ਦੇ ਕੇ ਸਨਮਾਨਤ ਕੀਤਾ ਗਿਆ।

PunjabKesari

ਬਡੂੰਗਰ ਨੇ ਕਿਹਾ ਕਿ ਉਨ੍ਹਾਂ ਨੇ ਦਰਬਾਰ ਸਾਹਿਬ ਬਾਰੇ ਸਾਰੀ ਜਾਣਕਾਰੀ ਬਹੁਤ ਹੀ ਦਿਲਚਸਪੀ ਨਾਲ ਲਈ ਹੈ। ਉਹ ਪਰਿਵਾਰ ਸਮੇਤ ਇਥੇ ਮੱਥਾ ਟੇਕਣ ਆਏ ਹਨ। ਉਨ੍ਹਾਂ ਦੀ ਸ਼ਰਧਾ ਭਾਵਨਾ ਨੂੰ ਦੇਖ ਕੇ ਕੋਈ ਵੀ ਮੰਗ ਨਹੀਂ ਦਿੱਤਾ ਗਿਆ। ਇਸ ਮੌਕੇ 'ਤੇ ਸੁਖਬੀਰ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਗੈਰ ਹਾਜ਼ਰ ਰਹੇ। 
ਇਸ ਮੌਕੇ 'ਤੇ ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਅੱਜ ਮੈਨੂੰ ਸ੍ਰੀ ਹਰਿਮੰਦਰ ਸਾਹਿਬ 'ਚ ਮੱਥਾ ਟੇਕਣ ਦਾ ਸੌਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਧਰਮ ਦੀ ਮਹਾਨ ਪਰੰਪਰਾਵਾਂ, ਪੰਗਤ, ਸੰਗਤ ਅਤੇ ਲੰਗਰ 'ਚ ਸਾਰੇ ਭੇਦਭਾਵਾਂ ਨੂੰ ਮਿਟਾਉਣ ਦੀ ਜੋ ਤਾਕਤ ਹੈ, ਉਸ ਦਾ ਤਜ਼ਰਬਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਉਥੇ ਹੀ ਸ਼ਰਧਾਲੂਆਂ 'ਚ ਸਾਰਿਆਂ ਦੇ ਭਲੇ ਲਈ ਕੰਮ ਕਰਨ ਦੀ ਭਾਵਨਾ ਨੂੰ ਦੇਖ ਕੇ ਮਾਣ ਹੁੰਦਾ ਹੈ।


Related News