ਜੇਲ ਵਿਚ ਸੁੱਟੇ ਗਏ 2 ਮੋਬਾਇਲ ਫੋਨ, ਪੁਲਸ ਨੇ ਕੀਤੇ ਜ਼ਬਤ

10/17/2017 7:13:09 PM

ਗੁਰਦਾਸਪੁਰ (ਵਿਨੋਦ) : ਕੇਂਦਰੀ ਜੇਲ ਗੁਰਦਾਸਪੁਰ ਵਿਚ ਅਣਪਛਾਤੇ ਲੋਕਾਂ ਵਲੋਂ ਸੁੱਟੇ ਗਏ 2 ਮੋਬਾਇਲ ਫੋਨ ਜੇਲ ਪੁਲਸ ਵਲੋਂ ਕਾਬੂ ਕਰ ਲਏ ਗਏ। ਐੱਸ.ਪੀ ਜੇਲ ਰਣਧੀਰ ਸਿੰਘ ਉੱਪਲ ਨੇ ਦੱਸਿਆ ਕਿ ਦੁਪਹਿਰ 12 ਵਜੇ ਕੇਂਦਰੀ ਜੇਲ ਦੇ ਆਸਪਾਸ ਤਾਇਨਾਤ ਪੁਲਸ ਕਰਮਚਾਰੀਆਂ ਨੇ ਦੋ ਲੋਕਾਂ ਨੂੰ ਜੇਲ ਦੇ ਅੰਦਰ ਮੋਬਾਇਲ ਫੋਨ ਸੁੱਟਦੇ ਹੋਏ ਵੇਖਿਆ। ਜਿਸ ਤੋਂ ਬਾਅਦ ਜੇਲ ਪ੍ਰਸ਼ਾਸਨ ਹਰਕਤ ਵਿਚ ਆ ਗਿਆ। ਜਦਕਿ ਮੌਕੇ ਦਾ ਫਾਇਦਾ ਚੁੱਕਦੇ ਹੋਏ ਦੋਸ਼ੀ ਭੱਜਣ ਵਿਚ ਸਫ਼ਲ ਹੋਏ ਪਰ ਜੇਲ ਪ੍ਰਸ਼ਾਸਨ ਨੇ ਮੋਬਾਇਲ ਫੋਨ ਬਰਾਮਦ ਕਰ ਲਏ।
ਐੱਸ.ਪੀ ਉੱਪਲ ਨੇ ਕਿਹਾ ਕਿ ਕੇਂਦਰੀ ਜੇਲ ਵਿਚ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ । ਉਨ੍ਹਾਂ ਕਿਹਾ ਕਿ ਮੋਬਾਇਲ ਫੋਨ ਸੁੱਟਣ ਵਾਲੇ ਦੋਸ਼ੀਆਂ ਸੰਬੰਧੀ ਥਾਣਾ ਸਿਟੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਜਦਕਿ ਮੋਬਾਇਲ ਸਿਮ ਰਾਹੀਂ ਦੋਸ਼ੀਆਂ ਦੀ ਭਾਲ ਕੀਤੀ ਜਾਵੇਗੀ।


Related News