ਸੁਨੀਲ ਜਾਖੜ ਦੀ ਜਿੱਤ ਨਾਲ ਕਾਂਗਰਸ ਵਰਕਰਾਂ ਦੇ ਹੌਸਲੇ ਬੁਲੰਦ: ਗੁਰਦੀਪ ਬਿਸ਼ਨਪੁਰ

10/18/2017 1:02:03 PM

ਕਪੂਰਥਲਾ(ਮੱਲ੍ਹੀ)— ਗੁਰਦਾਸਪੁਰ ਜ਼ਿਮਨੀ ਲੋਕ ਸਭਾ ਚੋਣਾਂ 'ਚ ਅਕਾਲੀ-ਭਾਜਪਾ ਤੇ 'ਆਪ' ਦੇ ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਹਰਾ ਕੇ ਸੁਨੀਲ ਜਾਖੜ ਵੱਲੋਂ ਦਰਜ ਕੀਤੀ ਜਿੱਤ ਨਾਲ ਕਾਂਗਰਸ ਵਰਕਰਾਂ ਦੇ ਹੌਸਲੇ ਬੁਲੰਦ ਹੋਏ ਹਨ। ਇਹ ਸ਼ਬਦ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਬਿਸ਼ਨਪੁਰ ਨੇ ਮੰਗਲਵਾਰ ਸਥਾਨਕ ਏਕਤਾ ਭਵਨ ਵਿਖੇ ਕਾਂਗਰਸ ਵਰਕਰਾਂ ਦੀ ਪ੍ਰਭਾਵਸ਼ਾਲੀ ਮੀਟਿੰਗ ਦੌਰਾਨ ਆਖੇ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਦੀ ਸੰਸਦੀ ਜਿੱਤ ਨਾਲ ਇਹ ਗੱਲ ਸਾਫ ਹੋ ਗਈ ਹੈ ਕਿ ਲੋਕ ਕੈਪਟਨ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਨੂੰ ਪਸੰਦ ਕਰਦੇ ਹਨ। ਮੀਟਿੰਗ ਮੌਕੇ ਹਾਜ਼ਰ ਮਨਜੀਤ ਸਿੰਘ ਨਿੱਝਰ ਪੀ. ਏ. ਟੂ ਰਾਣਾ ਗੁਰਜੀਤ ਸਿੰਘ ਨੇ ਕਿਹਾ ਸੁਨੀਲ ਜਾਖੜ ਦੀ ਜਿੱਤ ਨਾਲ ਪੰਜਾਬ ਸਰਕਾਰ ਦੀ 7 ਮਹੀਨੇ ਦੀ ਕਾਰਗੁਜ਼ਾਰੀ ਨੂੰ ਜਨਤਾ ਨੇ ਮੋਹਰ ਲਗਾ ਕੇ ਤਸਦੀਕ ਕੀਤਾ ਹੈ।
ਇਸ ਮੌਕੇ ਹਾਜ਼ਰ ਕਾਂਗਰਸ ਆਗੂ ਜਸਵੰਤ ਲਾਡੀ, ਰੌਸ਼ਨ ਲਾਲ, ਮਾ. ਜਸਪਾਲ ਸਿੰਘ, ਸੁਖਬੀਰ ਸੰਧੂ, ਠਾਕੁਰਦਾਸ ਗਿੱਲ, ਮਨਜਿੰਦਰ ਸਾਹੀ, ਅਵਤਾਰ ਸਿੰਘ ਮਾਨ, ਬਚਿੱਤਰ ਸਿੰਘ, ਜਸਪਾਲ ਸਿੰਘ ਬਲੱਗਣ, ਮਨਪ੍ਰੀਤ ਮਾਂਗਟ, ਸਰਪੰਚ ਗੁਰਪ੍ਰੀਤ ਗੋਪੀ, ਸਰਿੰਦਰਨਾਥ ਮੜ੍ਹੀਆ, ਰਜਿੰਦਰ ਵਾਲੀਆ ਗੋਪੀ ਆਦਿ ਨੇ ਸੁਨੀਲ ਜਾਖੜ ਦੀ ਜਿੱਤ 'ਤੇ ਖੁਸ਼ੀ ਦਾ ਇਜ਼ਹਾਰ ਕੀਤਾ।


Related News