ਪਾਵਰਕਾਮ ਨੇ ਮਜ਼ਦੂਰ ਨੂੰ ਭੇਜਿਆ 84,710 ਦਾ ਬਿੱਲ

12/10/2017 5:30:16 AM

ਗੜ੍ਹਸ਼ੰਕਰ, (ਬੈਜ ਨਾਥ)- ਆਪਣੇ ਲੋਕ ਵਿਰੋਧੀ ਕਾਰਨਾਮਿਆਂ ਕਾਰਨ ਹਮੇਸ਼ਾ ਸੁਰਖੀਆਂ ਵਿਚ ਰਹਿਣ ਵਾਲੇ ਪਾਵਰਕਾਮ ਦੇ ਉਪ ਦਫ਼ਤਰ ਬਾਮੇਵਾਲ ਨੇ ਇਕ ਮਜ਼ਦੂਰ ਪਰਿਵਾਰ ਨੂੰ 84,710 ਰੁਪਏ ਦਾ ਬਿਜਲੀ ਦਾ ਬਿੱਲ ਭੇਜ ਦਿੱਤਾ ਹੈ, ਜਿਸ ਕਾਰਨ ਖਪਤਕਾਰ ਪ੍ਰੇਸ਼ਾਨ ਹੈ। ਰਮੇਸ਼ ਲਾਲ ਪੁੱਤਰ ਸਾਧੂ ਰਾਮ ਨਿਵਾਸੀ ਪਿੰਡ ਟੱਬਾ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ ਅਤੇ ਘਰ ਵਿਚ ਟੈਲੀਵਿਜ਼ਨ ਤੱਕ ਵੀ ਨਹੀਂ ਹੈ। ਉਸ ਦਾ ਖਪਤਕਾਰ ਖਾਤਾ ਨੰ. ਐੱਨ-23-ਐੱਚ ਪੀ-1505871 ਹੈ ਅਤੇ ਉਸ ਦੇ ਮੀਟਰ ਦੀ ਪੁਰਾਣੀ ਰੀਡਿੰਗ 400 ਯੂਨਿਟ ਅਤੇ ਨਵੀਂ 541 ਯੂਨਿਟ ਹੈ। ਖਪਤ 141 ਯੂਨਿਟ ਹੈ, ਜੋ ਕਿ ਬਿੱਲ 'ਤੇ ਦਰਜ ਹੈ ਪਰ ਬਿੱਲ ਦੀ ਰਕਮ 84,710 ਰੁਪਏ ਹੈ, ਜਿਸ ਨੂੰ ਦੇਖ ਕੇ ਉਸ ਦੇ ਹੋਸ਼ ਉੱਡ ਗਏ। ਰਮੇਸ਼ ਲਾਲ ਨੇ ਪਾਵਰਕਾਮ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਸ ਨੂੰ ਭੇਜੇ ਗਲਤ ਬਿੱਲ ਵਿਚ ਸੋਧ ਕੀਤੀ ਜਾਵੇ ਅਤੇ ਠੀਕ ਕਰ ਕੇ ਭੇਜਿਆ ਜਾਵੇ।


Related News