ਮਾਮਲਾ ਧਾਗੇ ਦੇ ਗੋਦਾਮ ''ਚ ਹੋਈ ਮੌਤ ਦਾ : 24 ਘੰਟੇ ਲੰਘ ਜਾਣ ਤੋਂ ਬਾਅਦ ਵੀ ਨਹੀਂ ਹੋਇਆ ਮ੍ਰਿਤਕ ਲੋਕਾਂ ਦਾ ਪੋਸਟਮਾਰਟਮ

04/28/2017 2:15:20 PM

ਲੁਧਿਆਣਾ (ਰਿਸ਼ੀ) — ਇੰਡਸਟਰੀ ਏਰੀਆ-ਏ ''ਚ ਧਾਗੇ ਦੇ ਗੋਦਾਮ ''ਚ ਅੱਗ ਲੱਗਣ ਤੋਂ ਬਾਅਦ ਇੱਕਠੇ ਹੋਏ ਧੂੰਏ ਦੇ ਕਾਰਨ ਦਮ ਘੁੱਟਣ ਨਾਲ ਮਰੇ ਇਕ ਹੀ ਪਰਿਵਾਰ ਦੇ 3 ਮੈਂਬਰਾਂ ਨੂੰ 24 ਘੰਟੇ ਲੰਘ ਜਾਣ ''ਤੇ ਪੋਸਟਮਾਰਟਮ ਨਹੀਂ ਹੋ ਪਾਇਆ। ਜਾਂਚ ਅਧਿਕਾਰੀ ਗੁਰਚਰਣਜੀਤ ਸਿੰਘ ਦੇ ਮੁਤਾਬਕ ਮ੍ਰਿਤਕ ਮਾਨ ਬਹਾਦੁਰ ਦੇ ਮੁੰਬਈ ''ਚ ਰਹਿ ਰਹੇ ਪੁੱਤਰ ਤੇ ਜਲੰਧਰ ''ਚ ਵਿਆਹੁਤਾ ਧੀ ਨੂੰ ਫੋਨ ਕਰ ਕੇ ਸੂਚਿਤ ਕਰ ਦਿੱਤਾ ਗਿਆ ਹੈ। ਸਵੇਰੇ ਧੀ ਰੇਖਾ ਨੂੰ ਹਸਪਤਾਲ ਪਹੁੰਚ ਗਈ ਸੀ ਪਰ ਵੱਡੇ ਧੀ ਟੇਕ ਬਹਾਦੁਰ ਦੇ ਆਉਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਪੁਲਸ ਦੇ ਮੁਤਾਬਕ ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਬਿਆਨ ''ਤੇ ਧਾਰਾ-174 ਦੀ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਮੰਗਲਵਾਰ ਰਾਤ 12.30 ਵਜੇ ਪਾਰਸਨਾਥ ਵੂਲ ਕੰਪਨੀ ਦੇ 3  ਮੰਜ਼ਿਲਾਂ ਗੋਦਾਮ ''ਚ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ ਸੀ। ਇਸ ਦੇ ਚਲਦੇ ਪਹਿਲੀ ਮੰਜ਼ਿਲ ''ਤੇ ਸੌਂ ਰਹੇ ਮਾਨ ਬਹਾਦੁਰ (45), ਕ੍ਰਿਸ਼ਨ (18) ਤੇ ਬਬੀਤਾ (8) ਦੀ ਦਮ ਘੁੱਟਣ ਨਾਲ ਮੌਤ ਹੋ ਗਈ ਸੀ। ਫਾਈਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਨੇ ਕਮਰੇ ਦੀ ਖਿੜਕੀ ਤੋੜ ਕੇ ਉਨ੍ਹਾਂ ਨੂੰ ਬਾਹਰ ਕੱਢਿਆ ਸੀ ਤੇ 108 ਐਂਬੂਲਸ ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ ਸੀ। ਇਸ ਹਾਦਸੇ ''ਚ ਉਸੇ ਕਮਰੇ ''ਚ ਸੌਂ ਰਹੀ ਔਰਤ 35 ਫੀਸਦੀ ਝੂਲਸ ਗਈ ਸੀ। ਹਾਦਸੇ ਦੇ ਸਮੇਂ ਦੂਜੀ ਮੰਜ਼ਿਲ ''ਤੇ ਮੌਜੂਦ 7 ਲੋਕਾਂ ਨੂੰ ਪਹਿਲਾਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ।  
ਜ਼ਖਮੀ ਪਤਨੀ ਨੂੰ ਪੀ. ਜੀ. ਆਈ. ਕੀਤਾ ਰੈਫਰ   
ਸਿਵਲ ਹਸਪਤਾਲ ਦੇ ਬਰਨ ਯੂਨਿਟ ''ਚ ਜ਼ਖਮੀ ਖੀਮਾ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਉਸ ਦੀ ਹਾਲਤ ਦੱਸੀ ਜਾ ਰਹੀ ਹੈ। 

Related News