ਨਾਬਾਲਿਗ ਗੂੰਗੀ-ਬਹਿਰੀ ਲੜਕੀ ਨਾਲ ਘਰ ''ਚ ਦਾਖਲ ਹੋ ਕੇ ਕੀਤੀਆਂ ਅਸ਼ਲੀਲ ਹਰਕਤਾਂ

08/17/2017 5:18:25 PM


ਪਟਿਆਲਾ(ਬਲਜਿੰਦਰ)—ਥਾਣਾ ਅਰਬਨ ਸਟੇਟ ਅਧੀਨ ਪੈਂਦੇ ਪੁਰਾਣਾ ਬਿਸ਼ਨ ਨਗਰ 'ਚ ਇਕ ਅਣਪਛਾਤੇ ਵਿਅਕਤੀ ਨੇ ਨਾਬਾਲਿਗ ਗੂੰਗੀ-ਬਹਿਰੀ ਲੜਕੀ ਨਾਲ ਘਰ 'ਚ ਦਾਖਲ ਹੋ ਕੇ ਕੀਤੀਆਂ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਉਸਦੀ ਕੁੱਟਮਾਰ ਵੀ ਕੀਤੀ। ਜਾਣਕਾਰੀ ਮਿਲੀ ਹੈ ਕਿ ਉਕਤ ਲੜਕੀ ਦੀ ਉਮਰ 16 ਸਾਲ ਹੈ। ਇਸ ਮਾਮਲੇ 'ਚ ਲੜਕੀ ਦੇ ਪਿਤਾ ਨੇ ਥਾਣਾ ਅਰਬਨ ਅਸਟੇਟ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ। ਪੁਲਸ ਨੇ ਇਸ ਮਾਮਲੇ 'ਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News