ਹੋਟਲ 'ਚ ਰੇਡ ਕਰਨ ਗਈ ਹੁਸ਼ਿਆਰਪੁਰ ਪੁਲਸ ਰਹਿ ਗਈ ਦੰਗ, ਇਤਰਾਜ਼ਯੋਗ ਹਾਲਤ 'ਚ 10 ਜੋੜਿਆਂ ਨੂੰ ਦੇਖ ਉੱਡੇ ਹੋਸ਼ (ਵੀਡੀਓ)

08/16/2017 8:14:45 PM

ਹੁਸ਼ਿਆਰਪੁਰ (ਅਸ਼ਵਨੀ, ਸਮੀਰ) : ਹੁਸ਼ਿਆਰਪੁਰ ਪੁਲਸ ਨੇ ਇਕ ਸਥਾਨਕ ਹੋਟਲ 'ਚ ਛਾਪਾਮਾਰੀ ਕਰਕੇ ਹੋਟਲ ਵਿਚ ਲਗਭਗ ਦਸ ਜੋੜਿਆ ਨੂੰ ਇਤਰਾਜ਼ਯੋਗ ਹਾਲਤ ਵਿਚ ਗ੍ਰਿਫਤਾਰ ਕੀਤਾ ਹੈ। ਦਰਅਸਲ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਹੁਸ਼ਿਆਰਪੁਰ-ਹਿਮਾਚਲ ਰੋਡ 'ਤੇ ਸਥਿਤ ਕਸਬਾ ਚੋਹਾਲ 'ਚ ਦੇ ਹੋਟਲ ਯਾਰਕ 'ਚ ਹੋਟਲ ਮਾਲਕ ਦਿਨ-ਦਿਹਾੜੇ ਲੋਕਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਕਮਰੇ ਕਿਰਾਏ 'ਤੇ ਦੇ ਕੇ ਸੈਕਸ ਰੈਕੇਟ ਚਲਾਉਣ ਦਾ ਕੰਮ ਕਰਦਾ ਹੈ ਜਿਸ 'ਤੇ ਪੁਲਸ ਨੇ ਕਾਰਵਾਈ ਕਰਦੇ ਹੋਏ 10 ਜੋੜਿਆਂ ਨੂੰ ਇਤਰਾਜ਼ਯੋਗ ਹਾਲਤ ਵਿਚ ਹਿਰਾਸਤ ਵਿਚ ਲੈ ਲਿਆ ਜਦਕਿ ਹੋਟਲ ਮਾਲਕ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਰਿਹਾ।
ਇਸ ਛਾਪੇਮਾਰੀ ਦੌਰਾਨ ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਜ਼ਿਆਦਾਤਰ ਲੜਕੇ-ਲੜਕੀਆਂ ਵਿਦਿਆਰਥੀ ਹਨ ਜਦਕਿ ਕੀ ਕੁਝ ਔਰਤਾਂ ਵਿਆਹੁਤਾ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਜੋੜਿਆਂ ਵਿਚ ਕੁਝ ਪੁਲਸ ਮੁਲਾਜ਼ਮ ਵੀ ਸ਼ਾਮਲ ਹਨ ਜਿਨ੍ਹਾਂ ਦਾ ਖੁਲਾਸਾ ਕਰਨ ਤੋਂ ਪੁਲਸ ਕਤਰਾ ਰਹੀ ਹੈ।


Related News