ਜਲੰਧਰ ਪੁਲਸ ਵੱਲੋਂ ਸਰਚ ਆਪ੍ਰੇਸ਼ਨ ਦੌਰਾਨ ਇਕ ਕੋਠੀ ''ਚੋਂ ਚਾਰ ਸ਼ੱਕੀ ਵਿਅਕਤੀ ਕਾਬੂ (ਵੀਡੀਓ)

04/21/2017 5:28:22 PM

ਜਲੰਧਰ— ਹੋਟਲ ਤਾਜ ਗੜ੍ਹਾ ਰੋਡ ਪਿੱਛੇ ਪੁਲਸ ਨੇ ਸਰਚ ਆਪ੍ਰੇਸ਼ਨ ਦੌਰਾਨ ਇਕ ਘਰ ''ਤੋਂ ਚਾਰ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ। ਇੱਥੇ ਭਾਰੀ ਮਾਤਰਾ ''ਚ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। ਪੁਲਸ ਦੀ ਜਿਸ ਟੀਮ ਨੇ ਸ਼ੱਕੀਆਂ ਨੂੰ ਕਾਬੂ ਕੀਤਾ ਹੈ, ਉਸ ਦੀ ਅਗਵਾਈ ਮੁਖਵਿੰਦਰ ਸਿੰਘ ਕਰ ਰਹੇ ਸਨ। ਮੁਖਵਿੰਦਰ ਸਿੰਘ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੀ ਗਈ ਐੱਸ. ਟੀ. ਐੱਫ. ਯਾਨੀ ਕਿ ਸਪੈਸ਼ਲ ਟਾਸਕ ਫੋਰਸ ਦੇ ਏ. ਆਈ. ਜੀ. ਹਨ। ਇਹ ਟਾਸਕ ਫੋਰਸ ਨਸ਼ਿਆਂ ਦੇ ਖਿਲਾਫ ਬਣਾਈ ਗਈ ਹੈ। ਇਹ ਆਪ੍ਰੇਸ਼ਨ ਸਾਂਝੇ ਤੌਰ ''ਤੇ ਐੱਸ. ਟੀ. ਐੱਫ. ਅਤੇ ਜਲੰਧਰ ਪੁਲਸ ਵੱਲੋਂ ਕੀਤਾ ਗਿਆ।
ਸ਼ੁੱਕਰਵਾਰ ਦੁਪਹਿਰੇ ਹੀ ਜਲੰਧਰ ਵਿਚ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਦੋ ਨਾਈਜੀਰੀਅਨ ਨਾਗਰਿਕਾਂ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਲਿਹਾਜ਼ਾ ਮੰਨਿਆ ਜਾ ਰਿਹਾ ਹੈ ਕਿ ਕੋਠੀ ਵਿਚੋਂ ਫੜੇ ਗਏ ਵਿਅਕਤੀ ਨਸ਼ੇੜੀ ਵੀ ਹੋ ਸਕਦੇ ਹਨ। ਇਸ ਵਿਚਕਾਰ ਇਸ ਗੱਲ ਦੀ ਵੀ ਚਰਚਾ ਹੈ ਕਿ ਫੜੇ ਗਏ ਵਿਅਕਤੀਆਂ ਦਾ ਸੰਬੰਧ ਗੁਰਦਾਸਪੁਰ ਵਿਚ ਕੱਲ੍ਹ ਹੋਈ ਗੈਂਗਵਾਰ ਨਾਲ ਵੀ ਹੋ ਸਕਦਾ ਹੈ। ਇੱਥੇ ਦੱਸ ਦੇਈਏ ਕਿ ਕੱਲ੍ਹ ਗੁਰਦਾਸਪੁਰ ਵਿਚ ਵਿੱਕੀ ਗੌਂਡਰ ਅਤੇ ਉਸ ਦੇ ਸਾਥੀਆਂ ਨੇ ਤਿੰਨ ਨੌਜਵਾਨਾਂ ਦਾ ਕਤਲ ਕਰ ਦਿੱਤਾ ਸੀ। ਵਿੱਕੀ ਗੌਂਡਰ ਗੈਂਗ ਨੇ ਕਾਹਨੂੰਵਾਨ ਰੋਡ ''ਤੇ ਕਾਹਨੂੰਵਾਨ ਬਾਈਪਾਸ ਦੇ ਹੇਠਾਂ ਦਿਨ-ਦਿਹਾੜੇ ਅਦਾਲਤ ''ਚੋਂ ਤਰੀਕ ਭੁਗਤ ਕੇ ਜਾ ਰਹੇ ਕਾਰ ਸਵਾਰ ਪੰਜ ਨੌਜਵਾਨਾਂ ''ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸਨ।

Babita Marhas

News Editor

Related News