ਪੁਲਸ ਹੱਥ ਲੱਗੀ ਸਫਲਤਾ, ਭੁੱਕੀ ਸਮੇਤ ਤਸਕਰ ਗ੍ਰਿਫਤਾਰ

04/28/2017 2:30:56 PM

ਬਟਾਲਾ/ਘੁਮਾਣ (ਬੇਰੀ, ਸਰਬਜੀਤ) : ਥਾਣਾ ਘੁਮਾਣ ਦੀ ਪੁਲਸ ਵਲੋਂ 500 ਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਖਬਰ ਮਿਲੀ ਹੈ। ਥਾਣਾ ਘੁਮਾਣ ਦੇ ਐੱਸ.ਐੱਚ.ਓ ਗੁਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਥਾਣਾ ਘੁਮਾਣ ਦੀ ਪੁਲਸ ਪਾਰਟੀ ਐੱਸ.ਐੱਸ.ਪੀ. ਦੀਆਂ ਹਦਾਇਤਾਂ ''ਤੇ ਸਮਾਜ ਵਿਰੋਧੀ ਅਨਸਰਾਂ ਦੀ ਤਲਾਸ਼ ਵਿਚ ਵੱਖ-ਵੱਖ ਪਿੰਡਾਂ ਦੀ ਦਸ਼ਤ ਕਰ ਰਹੀ ਸੀ ਇਸ ਦੌਰਾਨ ਜਦੋਂ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਸੂਏ ਦੀ ਪਟੜੀ ਰਾਹੀਂ ਪਿੰਡ ਬਰਿਆਰ ਕੋਲ ਪਹੁੰਚੀ ਤਾਂ ਬਰਿਆਰ ਮੜ੍ਹੀਆਂ ਨੇੜੇ ਇਕ ਵਿਅਕਤੀ ਆਪਣੇ ਹੱਥ ਵਿਚ ਲਿਫਾਫਾ ਫੜੀ ਪੈਦਲ ਆਉਂਦਾ ਦੇਖਿਆ।
ਉਹ ਪੁਲਸ ਪਾਰਟੀ ਨੂੰ ਦੇਖ ਕੇ ਲਿਫਾਫਾ ਸੁੱਟ ਕੇ ਭੱਜਣ ਲੱਗਾ ਤਾਂ ਪੁਲਸ ਨੇ ਉਸਨੂੰ ਕਾਬੂ ਕਰ ਲਿਆ, ਜਿਸ ''ਤੇ ਉਸਨੇ ਆਪਣਾ ਨਾਂ ਬਲਵਿੰਦਰ ਸਿੰਘ ਉਰਫ ਬਿੰਦਾ ਪੁੱਤਰ ਮਹਿੰਦਰ ਸਿੰਘ ਵਾਸੀ ਬਰਿਆਰ ਥਾਣਾ ਘੁਮਾਣ ਦੱਸਿਆ। ਪੁਲਸ ਨੇ ਦੱਸਿਆ ਕਿ ਲਿਫਾਫਾ ਚੈੱਕ ਕਰਨ ''ਤੇ ਉਸ ਵਿਚ 500 ਗ੍ਰਾਮ ਭੁੱਕੀ ਚੋਰਾ ਪੋਸਤ ਬਰਾਮਦ ਹੋਈ। ਐੱਸ.ਐੱਚ.ਓ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਨ ਉਪਰੰਤ ਇਸ ਵਿਰੁੱਧ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਹੈ।


Gurminder Singh

Content Editor

Related News