ਬਠਿੰਡਾ ''ਚ ਡਿਊਟੀ ''ਤੇ ਤਾਇਨਾਤ ਪੁਲਸ ਅਧਿਕਾਰੀਆਂ ਨੇ ਆਮ ਜਨਤਾ ਨਾਲ ਮਿਲ ਕੇ ਮਨਾਈ ਦੀਵਾਲੀ

10/20/2017 12:45:02 PM

ਬਠਿੰਡਾ (ਅਮਿਤ ਸ਼ਰਮਾ) — ਦੀਵਾਲੀ ਦੀ ਰਾਤ ਜਿਥੇ ਸਾਰੇ ਲੋਕ ਆਪਣੇ-ਆਪਣੇ ਪਰਿਵਾਰ ਨਾਲ ਦੀਵਾਲੀ ਦੀ ਖੁਸ਼ੀਆਂ ਮਨਾ ਰਹੇ ਸਨ, ਉਥੇ ਹੀ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਪੁਲਸ ਕਰਮਚਾਰੀਆਂ ਨੇ ਵੀ ਆਪਣੀ ਡਿਊਟੀ ਵਾਲੀ ਜਗ੍ਹਾ 'ਤੇ ਦੀਵਾਲੀ ਮਨਾਈ ਗਈ। ਬਠਿੰਡਾ 'ਚ ਪੰਜਾਬ ਪੁਲਸ ਦੇ ਏ. ਆਰ. ਪੀ. ਦੇ ਐਂਟੀ ਰਾਈਟ ਕਰਮਚਾਰੀਆਂ ਦੇ ਫਾਇਰ ਬ੍ਰਿਗੇਡ ਚੌਕ 'ਤੇ ਦੀਪਮਾਲਾ ਕੀਤੀ ਤੇ ਫੁਲਝੜੀਆਂ ਜਲਾ ਕੇ ਆਪਣੀ ਡਿਊਟੀ ਦੌਰਾਨ ਹੀ ਦੀਵਾਲੀ ਮਨਾਈ। ਇਸ ਮੌਕੇ 'ਤੇ ਏ. ਐੱਸ. ਆਈ. ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਜਲੰਧਰ ਤੋਂ ਬਠਿੰਡਾ 'ਚ ਤਾਇਨਾਤ ਹਨ, ਜੋ ਲੋਕਾਂ ਦੀ ਸੁਰੱਖਿਆ 'ਚ ਲੱਗੀ ਹੋਈ ਹੈ। ਬੇਸ਼ੱਕ ਉਹ ਆਪਣੇ ਪਰਿਵਾਰਾਂ ਤੋਂ ਦੂਰ ਹਨ ਪਰ ਦੀਵਾਲੀ ਮਨਾ ਰਹੇ ਹਨ। ਇਸ ਦੇ ਨਾਲ ਹੀ ਤਿਉਹਾਰਾਂ ਸਮੇਂ ਲੋਕਾਂ ਦੀ ਸੇਵਾ ਲਈ ਡਿਊਟੀ ਨਿਭਾਉਂਦਿਆਂ ਉਨ੍ਹਾਂ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਡਿਊਟੀ ਸਭ ਤੋਂ ਜ਼ਰੂਰੀ ਹੈ, ਇਸ ਲਈ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਹ ਇਸ ਚੌਕ  'ਤੇ ਹੀ ਦੀਪਮਾਲਾ ਕਰਕੇ ਦੀਵਾਲੀ ਮਨਾ ਰਹੇ ਹਨ ਤੇ ਇਕ-ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕਰ ਰਹੇ ਹਨ। 


Related News