ਕੋਟ ਖਾਲਸਾ ''ਚ ਭੇਤ ਭਰੀ ਹਾਲਤ ''ਚ ਬੱਚਾ ਗਾਇਬ, ਪਰਿਵਾਰ ਨੇ ਕਿਹਾ ਬੱਚੇ ਨੂੰ ਕੀਤਾ ਅਗਵਾ

08/17/2017 9:45:33 PM

ਅੰਮ੍ਰਿਤਸਰ (ਜਸ਼ਨ) — ਕੋਟ ਖਾਲਸਾ ਖੇਤਰ 'ਚ ਇਕ ਬੱਚਾ ਭੇਦ ਭਰੇ ਹਾਲਤਾਂ 'ਚ ਗੁੰਮ ਹੋਣ ਨਾਲ ਸਨਸਨੀ ਫੈਲੀ ਹੈ। ਕੁਝ ਦਾ ਕਹਿਣਾ ਹੈ ਕਿ ਉਕਤ ਬੱਚੇ ਨੂੰ ਅਗਵਾ ਕੀਤਾ ਗਿਆ ਹੈ। ਉਥੇ ਹੀ ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਮਾਮਲਾ ਦਜ ਕਰ ਕੇ ਬੱਚੇ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। 
ਇਸ ਸੰਬੰਧ 'ਚ ਗੁੰਮ ਹੋਏ ਬੱਚੇ ਰੋਹਿਤ ਪਾਂਡੇ ਦੇ ਪਿਤਾ ਮਨਬੋਧ ਪਾਂਡੇ ਨੇ ਦੱਸਿਆ ਕਿ ਉਸ ਦਾ ਬੱਚਾ ਰੋਹਿਤ ਰੋਜ਼ ਦੀ ਤਰ੍ਹਾਂ 8 ਅਗਸਤ ਨੂੰ ਆਪਣੇ ਸਕੂਲ ਬੀ. ਐੱਚ.  ਸੀਨੀਅਰ ਸੈਕੇਂਡਰੀ ਗਿਆ ਪਰ ਸਕੂਲ ਖਤਮ ਹੋਣ ਤੋਂ ਬਾਅਦ ਉਹ ਦੇਰ ਸ਼ਾਮ ਤਕ ਘਰ ਨਹੀਂ ਪਹੁੰਚਿਆਂ ਤਾਂ ਉਸ ਦੇ ਘਰਵਾਲੇ ਕਾਫੀ ਪਰੇਸ਼ਾਨ ਹੋ ਗਏ।
ਉਨ੍ਹਾਂ ਨੇ ਇਸ ਦੌਰਾਨ ਸਾਰੇ ਰਿਸ਼ਤੇਦਾਰਾਂ ਤੇ ਹੋਰਨਾਂ ਦੇ ਸਗੇ ਸੰਬੰਧੀਆਂ ਦੇ ਘਰ ਜਾ ਕੇ ਤਲਾਸ਼ ਕੀਤੀ ਪਰ ਉਹ ਕੀਤੇ ਨਹੀਂ ਮਿਲਿਆ। ਉਸ ਨੇ ਅੱਗੇ ਕਿਹਾ ਕਿ ਉਸ ਨੂੰ ਸ਼ੱਕ ਹੈ ਕਿ ਕਿਸੇ ਨੇ ਉਸ ਦੇ ਬੱਚੇ ਨੂੰ ਅਗਵਾ ਕਰ ਲਿਆ ਹੈ। ਉਸ ਨੇ ਇਸ ਸੰਬੰਧੀ ਚੌਕੀ ਕੋਟ ਖਾਲਸਾ 'ਚ ਜਾ ਕੇ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸੰਬੰਧ 'ਚ ਚੌਕੀ  ਕੋਟ  ਖਾਲਸਾ ਦੇ ਇੰਚਾਰਜ ਦਾ ਕਹਿਣਾ ਹੈ ਕਿ ਘਰਵਾਲਿਆਂ ਦੇ ਕਹਿਣ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।


Related News