ਪੁਲਸ ਜਾਂਚ 'ਚ ਹੋਇਆ ਖੁਲਾਸਾ, ਪ੍ਰੇਮ ਸਬੰਧਾਂ ਦੇ ਚੱਲਦੇ ਪਤਨੀ ਨੇ ਪਤੀ ਨੂੰ ਦਿੱਤੀ ਸੀ ਭਿਆਨਕ ਮੌਤ (ਵੀਡੀਓ)

06/27/2017 1:40:03 PM

ਸੁਲਤਾਨਪੁਰ ਲੋਧੀ (ਓਬਰਾਏ)- ਥਾਣਾ ਤਲਵੰਡੀ ਚੌਧਰੀਆਂ ਇਲਾਕੇ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਤਲਵੰਡੀ ਦੀ ਪੁਲਸ ਨੇ ਸੂਚਨਾ ਮਿਲਦੇ ਹੀ ਜਾਂਚ ਸ਼ੁਰੂ ਕੀਤੀ ਤਾਂ ਸ਼ੁਰੂਆਤੀ ਹਾਲਾਤਾਂ ਤੋਂ ਇਹ ਸਾਫ ਸੀ ਕਿ ਉਕਤ ਵਿਅਕਤੀ ਦੀ ਹੱਤਿਆ ਕੀਤੀ ਗਈ। ਹੈਵਾਨ ਬਣੇ ਅਣਪਛਾਤੇ ਕਾਤਲਾਂ ਨੇ ਇਕ ਵਿਅਕਤੀ ਦੇ ਸਿਰ 'ਤੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ, ਫਿਰ ਗਲੇ 'ਚ ਕੱਪੜਾ ਪਾ ਕੇ ਗਲਾ ਘੁੱਟਿਆ। ਇਸ ਉਪਰੰਤ ਵੀ ਜਦੋਂ ਤਸੱਲੀ ਨਹੀਂ ਹੋਈ ਤਾਂ ਲਾਸ਼ ਨੂੰ ਬੋਰੀ 'ਚ ਪਾ ਕੇ ਸਾੜ੍ਹ ਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਸੂਤਰਾਂ ਮੁਤਾਬਕ ਘਟਨਾ ਸਥਾਨ ਦੇ ਬਿਲਕੁਲ ਨੇੜਲੇ ਖੇਤਾਂ 'ਚ ਬਣੇ ਘਰ ਤੋਂ ਪੁਲਸ ਹੱਥ ਕਈ ਅਹਿਮ ਸੁਰਾਗ ਲੱਗੇ। ਪੁਲਸ ਨੇ ਉਕਤ ਘਰ 'ਚ ਦਬਿਸ਼ ਦਿੱਤੀ ਤਾਂ ਪਤਾ ਲੱਗਿਆ ਕਿ ਉਕਤ ਵਿਅਕਤੀ ਦੀ ਹੱਤਿਆ ਉਸ ਘਰ 'ਚ ਹੋਈ ਹੋ ਸਕਦੀ ਹੈ। ਮ੍ਰਿਤਕ ਦੀ ਪਛਾਣ ਤਰਨਤਾਰਨ ਦੇ ਗੋਇੰਦਵਾਲ ਦੇ ਪਿੰਡ ਖਵਾਸਪੁਰ ਦੇ ਨਰਿੰਦਰ ਸਿੰਘ ਦੇ ਰੂਪ 'ਚ ਹੋਈ ਹੈ। ਮ੍ਰਿਤਕ ਦੀ ਪਛਾਣ ਅਤੇ ਜਿਹੜੇ ਘਰ 'ਚ ਹੱਤਿਆ ਹੋਈ ਹੈ ਦਾ ਪਤਾ ਲੱਗਣ ਤੋਂ ਬਾਅਦ ਪੁਲਸ ਨੂੰ ਅੱਧਾ ਮਾਮਲਾ ਸਾਫ ਹੋ ਗਿਆ ਸੀ, ਕਿ ਮਾਮਲਾ ਨਜਾਇਜ਼ ਸਬੰਧਾਂ ਦਾ ਹੈ ਅਤੇ ਪੁਲਸ ਨੇ ਤਕਰੀਬਨ 24 ਘੰਟਿਆਂ 'ਚ ਹੀ ਮਾਮਲਾ ਸੁਲਝਾ ਲਿਆ। ਜਿਸ ਤੋਂ ਸਾਫ ਹੋ ਗਿਆ ਕਿ ਮ੍ਰਿਤਕ ਦੀ ਪਤਨੀ ਨੇ ਹੀ ਆਪਣੇ ਡਰਾਈਵਰ ਪਤੀ ਜੋ ਕਿ ਉਸ ਦੇ ਨਾਜਾਇਜ਼ ਸਬੰਧ 'ਚ ਅੜਿੱਕਾ ਸੀ ਅਤੇ ਇਸ ਦੇ ਚੱਲਦੇ ਉਹ ਅਪਾਣੀ ਜ਼ਮੀਨ ਨੂੰ 20-25 ਲੱਖ ਕੀਮਤ ਦੀ ਸੀ ਨੂੰ ਵੇਚ ਕੇ ਨਾਗਾਲੈਂਡ ਜਾ ਕੇ ਉਥੇ ਸੈਟਲ ਹੋਣਾ ਚਾਹੁੰਦਾ ਸੀ ਪਰ ਪਤਨੀ ਨੂੰ ਇਹ ਨਾ ਗਵਾਰ ਸੀ। ਉਸ ਨੇ ਪ੍ਰੇਮੀ ਨਾਲ ਮਿਲ ਕੇ ਇਕ ਯੋਜਨਾਬੱਧ ਤਰੀਕੇ ਨਾਲ ਉਸ ਨੂੰ ਸ਼ਰਾਬ 'ਚ ਨਸ਼ੀਲੀਆਂ ਗੋਲੀਆਂ ਮਿਲਾ ਕੇ ਬੇਹੋਸ਼ ਕਰ ਦਿੱਤਾ ਤੇ ਉਸ ਤੋਂ ਬਾਅਦ ਤੇਜ਼ਧਾਰ ਹਥਿਆਰ ਨਾਲ ਵਾਰ ਕੇ ਉਸ ਨੂੰ ਸਦਾ ਲਈ ਰਸਤੇ 'ਚੋਂ ਹਟਾ ਦਿੱਤਾ। ਇਸ ਸਾਰੇ ਮਾਮਲੇ 'ਚ ਮੁੱਖ ਦੋਸ਼ੀ ਜਸਪਾਲ ਸਿੰਘ ਜੋ ਕਿ ਖੁੱਦ ਝੋਲਾ ਛਾਪ ਡਾਕਟਰ ਹੈ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਫਿਲਹਾਲ ਉਸ ਨੂੰ ਆਪਣੇ ਕੀਤੇ 'ਤੇ ਪਛਤਾਵਾ ਹੈ।


Related News