ਪੁਲਸ ਹੱਥ ਲੱਗੀ ਵੱਡੀ ਸਫਲਤਾ : 27 ਚੋਰੀ ਦੇ ਮੋਬਾਈਲ ਫੋਨ ਸਣੇ 4 ਕਾਬੂ

06/27/2017 5:38:23 PM


ਅਬੋਹਰ(ਸੁਨੀਲ) : ਜ਼ਿਲ੍ਹਾ ਪੁਲਸ ਕਪਤਾਨ ਕੇਤਨ ਬਲਿਰਾਮ ਪਾਟਿਲ ਤੇ ਪੁਲਸ ਕਪਤਾਨ ਅਮਰਜੀਤ ਸਿੰਘ ਮਟਵਾਨੀ, ਪੁਲਸ ਉਪ ਕਪਤਾਨ ਗੁਰਬਿੰਦਰ ਸਿੰਘ ਸਾਂਘਾ ਵੱਲੋਂ ਸ਼ਰਾਰਤੀ ਤੱਤਾਂ ਤੇ ਨਸ਼ਾ ਤਸਕਰਾਂ ਖਿਲਾਫ ਚਲਾਏ ਗਏ ਅਭਿਆਨ ਤਹਿਤ ਖੂਈਆਂ ਸਰਵਰ ਪੁਲਸ ਦੇ ਮੁਖੀ ਬਲਵਿੰਦਰ ਸਿੰਘ ਟੋਹਰੀ ਨੇ ਬੀਤੇ ਦਿਵਸ ਲਗਭਗ 55 ਹਜ਼ਾਰ ਰੁਪਏ ਦੇ ਚੋਰੀ ਦੇ ਮੋਬਾਈਲ ਬਰਾਮਦ ਕੀਤੇ।
ਇਹ ਜਾਣਕਾਰੀ ਪੁਲਸ ਕਪਤਾਨ ਅਮਰਜੀਤ ਸਿੰਘ ਮਟਵਾਨੀ ਨੇ ਦੱਸਿਆ ਕਿ ਥਾਣਾ ਖੂਈਆਂ ਸਰਵਰ ਪੁਲਸ ਦੇ ਸਹਾਇਕ ਸਬ ਇੰਸਪੈਕਟਰ ਮੁਖਤਿਆਰ ਸਿੰਘ ਨੂੰ ਸੂਚਨਾ ਮਿਲੀ ਕਿ ਖੂਈਆਂ ਸਰਵਰ ਪੰਜਕੋਸੀ ਰੋਡ ਤੇ ਕੁਲਦੀਪ ਕੁਮਾਰ ਪੁੱਤਰ ਪੂਰਨ ਚੰਦ, ਮਨਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ, ਦੀਪਕ ਕੁਮਾਰ ਪੁੱਤਰ ਗੁਲਾਬ ਸਿੰਘ ਵਾਸੀ ਪਿੰਡ ਖੂਈਆਂ ਸਰਵਰ ਤੇ ਸਾਗਰ ਪੁੱਤਰ ਸਤਪਾਲ ਸਿੰਘ ਵਾਸੀ ਖਜੂਰੀ ਤਹਿਸੀਲ ਦੇਵਬੰਦ ਜ਼ਿਲ੍ਹਾ ਸਹਾਰਨਪੁਰ ਬੈਠੇ ਹਨ ਅਤੇ ਉਹ ਚੋਰੀ ਕਰਨ ਦੇ ਆਦੀ ਹੈ ਅਤੇ ਖੂਈਆਂ ਸਰਵਰ ਤੋਂ ਪੰਜਕੋਸੀ ਜਾਣ ਦੇ ਲਈ ਬੈਠੇ ਹਨ। ਉਨਾਂ ਕੋਲ ਚੋਰੀ ਦੇ ਮੋਬਾਈਲ ਹੈ। ਥਾਣਾ ਖੂਈਆਂ ਸਰਵਰ ਪੁਲਸ ਦੇ ਸਹਾਇਕ ਸਬ ਇੰਸਪੈਕਟਰ ਮੁਖਤਿਆਰ ਸਿੰਘ ਨੇ ਥਾਣਾ ੱਚ ਆਪਣੀ ਰਵਾਨਗੀ ਪਾਉਂਦੇ ਹੋਏ ਮੁਲਾਜ਼ਮਾਂ ਦੇ ਨਾਲ ਉਪਰੋਕਤ ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਗੱਡੀ 'ਚ ਬੈਠ ਕੇ ਚਲ ਪਏ। ਪੁਲਸ ਦੀ ਗੱਡੀ ਨੂੰ ਦੇਖ ਕੇ ਉਪਰੋਕਤ ਲੋਕਾਂ ਨੇ ਭਜਣ ਦਾ ਯਤਨ ਕੀਤਾ ਜਿਨਾਂ ਦਾ ਪਿਛਾ ਕਰਦੇ ਹੋਏ ਪੁਲਸ ਮੁਲਾਜ਼ਮਾਂ ਨੇ ਗ੍ਰਿਫਤਾਰ ਕਰ ਲਿਆ। ਉਨਾਂ ਕੋਲੋਂ ਵੱਖ ਵੱਖ ਪ੍ਰਕਾਰ ਦੇ 27 ਮੋਬਾਈਲ ਜਿਨਾਂ ਚ ਲਾਵਾ, ਕਾਰਬਨ, ਮਾਈਕ੍ਰੋਮੈਕਸ, ਸੈਮਸੰਗ , ਆਈ ਟੇਲ, ਇਨਟੈਕਸ, ਲੀਫੋਨ ਆਦਿ ਬਰਾਮਦ ਹੋਏ। ਜਿਨਾਂ ਦੀ ਕੀਮਤ ਲਗਭਗ 55 ਹਜਾਰ ਰੁਪਏ ਆਂਕੀ ਗਈ ਅਤੇ ਇਹ ਮੋਬਾਈਲ ਬੀਤੇ ਦਿਨਾਂ ਖੂਈਆਂ ਸਰਵਰ ਦੇ ਕਸਤੂਰੀ ਲਾਲ ਪੁੱਤਰ ਜਗਨਨਾਥ ਦੇ ਘਰ ਤੋਂ ਚੋਰੀ ਹੋਏ ਸੀ। ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।


Related News