ਪੁਲਸ ਨੇ ਦੇਹ ਵਪਾਰ ਦੇ ਅੱਡੇ ਤੋਂ ਕਾਬੂ ਕੀਤੇ ਦਿਓਰ-ਭਰਜਾਈ, ਪੂਰੀ ਘਟਨਾ ਜਾਣ ਰਹਿ ਜਾਓਗੇ ਹੈਰਾਨ (ਤਸਵੀਰਾਂ)

04/28/2017 5:56:06 PM

ਬਠਿੰਡਾ (ਵਰਮਾ) : ਪੁਲਸ ਨੇ ਜਿਸਮ-ਫਰੋਸ਼ੀ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਛਾਪਾਮਾਰੀ ਦੌਰਾਨ ਮੌਕੇ ਤੋਂ 4 ਔਰਤਾਂ ਤੇ 4 ਮਰਦਾਂ ਨੂੰ ਅਸ਼ਲੀਲ ਹਾਲਤ ''ਚ ਗ੍ਰਿਫਤਾਰ ਕੀਤਾ ਹੈ। ਇਹ ਧੰਦਾ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਸੀ, ਜਿਸ ਲਈ ਮੁਲਜ਼ਮਾਂ ਨੇ ਮਕਾਨ ਕਰਾਏ ''ਤੇ ਲਿਆ ਹੋਇਆ ਸੀ। ਪੁਲਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਤੇ ਜਸਵਿੰਦਰ ਸਿੰਘ ਨੇ ਹਾਜ਼ੀ ਰਤਨ ਗਲੀ ਨੰਬਰ 5 ''ਚ ਦਰਸ਼ਨ ਸਿੰਘ ਦਾ ਮਕਾਨ ਕਿਰਾਏ ''ਤੇ ਲਿਆ ਹੋਇਆ ਸੀ, ਉਸ ''ਚ ਉਹ ਬਾਹਰੋਂ ਲੜਕੀਆਂ ਨੂੰ ਲਿਆ ਕੇ ਗਾਹਕਾਂ ਨੂੰ ਸਪਲਾਈ ਕਰਦੇ ਸਨ। ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ''ਤੇ ਛਾਪਾਮਾਰੀ ਕਰ ਕੇ ਮੌਕੇ ਤੋਂ 30-35 ਸਾਲਾ ਗੁਰਪ੍ਰੀਤ ਸਿੰਘ, ਗੁਰਪਾਲ ਸਿੰਘ, ਪਾਲ ਸਿੰਘ ਤੇ ਪਵਨ ਨਾਲ ਜਸਵਿੰਦਰ ਕੌਰ ਨਿਵਾਸੀ ਹਾਜ਼ੀ ਰਤਨ, ਨਿਰਮਲ ਕੌਰ ਨਿਵਾਸੀ ਬੀੜ ਤਲਾਬ, ਅਮਨਦੀਪ ਕੌਰ ਨਿਵਾਸੀ ਹਰਿਆਣਾ, ਨਿਰਮਲ ਕੌਰ ਉੁਰਫ ਰਾਜੂ ਨਿਵਾਸੀ ਪਿੰਡ ਬੀੜ ਨੂੰ ਗ੍ਰਿਫਤਾਰ ਕੀਤਾ।
ਪੁਲਸ ਨੇ ਦੱਸਿਆ ਕਿ ਨਿਰਮਲ ਤੇ ਗੁਰਪਾਲ ਰਿਸ਼ਤੇ ''ਚ ਦੇਵਰ-ਭਾਬੀ ਹਨ, ਜੋ ਇਸ ਧੰਦੇ ''ਚ ਸ਼ਾਮਲ ਹਨ। ਜਸਵਿੰਦਰ ਸਿੰਘ ''ਤੇ ਪਹਿਲਾਂ ਵੀ 2011 ''ਚ ਲੁੱਟ ਦਾ ਮਾਮਲਾ ਦਰਜ ਹੈ ਅਤੇ ਉਹੀ ਇਸ ਧੰਦੇ ਦਾ ਮੁਖੀ ਹੈ। ਥਾਣਾ ਮੁਖੀ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਜਦ ਇਸ ਦੀ ਸੂਚਨਾ ਮਿਲੀ ਤਾਂ ਚੌਕੀ ਮੁਖੀ ਮਨਵੀਰ ਕੌਰ ਦੀ ਅਗਵਾਈ ''ਚ ਇਕ ਟੀਮ ਗਠਿਤ ਕੀਤੀ ਗਈ, ਜਿਸ ''ਚ ਮਹਿਲਾ ਪੁਲਸ ਨੂੰ ਵੀ ਸ਼ਾਮਲ ਕੀਤਾ ਗਿਆ, ਜਿਨ੍ਹਾਂ ਨੇ ਜਿਸਮ-ਫਰੋਸ਼ੀ ਦੇ ਇਸ ਧੰਦੇ ਦਾ ਪਰਦਾਫਾਸ਼ ਕਰਨ ਲਈ ਕਿਰਾਏ ਦੇ ਮਕਾਨ ਨੂੰ ਚਾਰੇ ਪਾਸਿਓਂ ਘੇਰ ਲਿਆ ਤਾਂ ਕਿ ਕੋਈ ਭੱਜ ਨਾ ਸਕੇ। ਪੁਲਸ ਨੇ ਜਦ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਉਹ ਅੰਦਰੋਂ ਬੰਦ ਸੀ ਪਰ ਮੁਲਜ਼ਮ ਦਰਵਾਜ਼ਾ ਖੋਲ੍ਹਣ ਨੂੰ ਤਿਆਰ ਨਹੀਂ ਸੀ। ਪੁਲਸ ਦੇ ਦਬਾਅ ਅੱਗੇ ਉਨ੍ਹਾਂ ਨੇ ਆਖਿਰ ਦਰਵਾਜ਼ਾ ਖੋਲ੍ਹ ਦਿੱਤਾ। ਜਿਵੇਂ ਹੀ ਪੁਲਸ ਅੰਦਰ ਗਈ ਤਾਂ ਮੁਲਜ਼ਮਾਂ ਨੂੰ ਅਸ਼ਲੀਲ ਹਾਲਤ ''ਚ ਗ੍ਰਿਫਤਾਰ ਕੀਤਾ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇਥੇ ਲੜਕੀਆਂ ਤੇ ਮਰਦਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਸੀ, ਜਿਸ ''ਤੇ ਉਨ੍ਹਾਂ ਇਤਰਾਜ਼ ਵੀ ਕੀਤਾ ਪਰ ਮੁਲਜ਼ਮਾਂ ਨੇ ਇਸ ਦੀ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੇ ਫੜੇ ਜਾਣ ਤੋਂ ਉਹ ਖੁਸ਼ ਹਨ ਕਿਉਂਕਿ ਉਨ੍ਹਾਂ ਦੀਆਂ ਇਨ੍ਹਾਂ ਹਰਕਤਾਂ ''ਤੇ ਸੱਭਿਅਕ ਪਰਿਵਾਰਾਂ ''ਤੇ ਵੀ ਅਸਰ ਪੈਂਦਾ ਸੀ।


Gurminder Singh

Content Editor

Related News