ਯਕੀਨਨ ਤੁਸੀਂ ਨਹੀਂ ਦੇਖਿਆ ਹੋਵੇਗਾ ਲੁਧਿਆਣਾ ਪੁਲਸ ਦਾ ਇਹ ਭਿਆਨਕ ਚਿਹਰਾ, ਵੀਡੀਓ ''ਚ ਦੇਖੋ ਪੂਰੀ ਘਟਨਾ

08/28/2016 1:15:11 PM

ਲੁਧਿਆਣਾ : ਪੁਲਸ ਮੁਲਾਜ਼ਮ ਵਲੋਂ ਬਜ਼ੁਰਗ ਨੂੰ ਸੜਕ ਵਿਚਕਾਰ ਕੁੱਟਣ ਦਾ ਵੀਡੀਓ ਸੋਸ਼ਲ ਮੀਡੀਆ ''ਤੇ ਵਾਇਰਲ ਹੋਇਆ ਹੈ। ਤੁਸੀਂ ਵੀਡੀਓ ਵਿਚ ਦੇਖ ਸਕਦੇ ਹੋ ਕਿ ਇਕ ਬਜ਼ੁਰਗ ਸੜਕ ''ਤੇ ਤੁਰਿਆ ਜਾਂਦਾ ਹੈ, ਉਸ ਦੇ ਪਿੱਛੇ ਹੀ ਪੁਲਸ ਮੁਲਾਜ਼ਮ ਆਉਂਦਾ ਹੈ, ਇੰਨੇ ਵਿਚ ਪੁਲਸ ਮੁਲਾਜ਼ਮ ਬਜ਼ੁਰਗ ਨੂੰ ਡੰਡਾ ਮਾਰ ਦਿੰਦਾ ਹੈ। ਬਜ਼ੁਰਗ ਕੁੱਟਮਾਰ ਦਾ ਵਿਰੋਧ ਕਰਦਾ ਹੋਇਆ ਮੁਲਾਜ਼ਮ ਨੂੰ ਫ਼ੜ ਲੈਂਦਾ ਹੈ, ਇਸ ਦੌਰਾਨ ਪੁਲਸ ਮੁਲਾਜ਼ਮ ਬਜ਼ੁਰਗ ਨੂੰ ਸੜਕ ਵਿਚਕਾਰ ਕੁੱਟਣਾ ਸ਼ੁਰੂ ਕਰ ਦਿੰਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਦੇ ਲੁਧਿਆਣਾ ਦੌਰੇ ਦੌਰਾਨ ਗੱਡੀਆਂ ਦੇ ਕਾਫਲੇ ਦੇ ਨਿਕਲਣ ਸਮੇਂ ਬਜ਼ੁਰਗ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਕਾਰਨ ਉਸ ਨੂੰ ਕੁੱਟਿਆ ਗਿਆ ਹੈ। ਮੌਕੇ ''ਤੇ ਮੌਜੂਦ ਲੋਕਾਂ ਨੇ ਇਸ ਘਟਨਾ ਨੂੰ ਆਪਣੇ ਮੋਬਾਇਲ ''ਚ ਕੈਦ ਕਰ ਲਿਆ। ਇਸ ਘਟਨਾ ਦੀ ਸਾਂਸਦ ਹਰਿੰਦਰ ਸਿੰਘ ਖਾਲਸਾ ਨੇ ਨਿੰਦਾ ਕੀਤੀ ਹੈ। ਖਰਾਬ ਹੋਏ ਪੰਜਾਬ ਪੁਲਸ ਦੇ ਅਕਸ ''ਤੇ ਇਸ ਘਟਨਾ ਨੇ ਇਕ ਵਾਰ ਦਾਗ ਲਗਾ ਦਿੱਤਾ ਹੈ।


Gurminder Singh

Content Editor

Related News