ਪੁਲਸ ਹੱਥ ਲੱਗੀ ਸਫਲਤਾ,  ਸ਼ਰਾਬ ਦੀਆਂ 30 ਬੋਤਲਾਂ ਸਣੇ ਇਕ ਕਾਬੂ

07/23/2017 2:42:27 PM

ਸ੍ਰੀ ਅਨੰਦਪੁਰ ਸਾਹਿਬ - ਬੀਤੀ ਰਾਤ ਥਾਣਾ ਸ੍ਰੀ ਅਨੰਦਪੁਰ ਸਾਹਿਬ ਦੀ ਪੁਲਸ ਨੇ ਪਿੰਡ ਗਰਾ ਇੱਕ ਸੀਮਿੰਟ ਡੰਪ ਨਜ਼ਦੀਕ ਛਾਪਾ ਮਾਰ ਕਿ ਟਰੱਕਾਂ ਵਾਲਿਆਂ ਨੂੰ ਚੰਡੀਗੜ੍ਹ ਤੋਂ ਸਰਾਬ ਲਿਆ ਕਿ ਵੇਚ ਰਹੇ ਇੱਕ ਵਿਅਕਤੀ ਨੂੰ 30 ਬੋਤਲਾਂ ਸਰਾਬ ਸਮੇਤ ਕਾਬੂ ਕਰ ਲਿਆ ਜਦਕਿ ਉਸਦਾ ਦੂਸਰਾ ਸਾਥੀ ਫਰਾਰ ਹੋ ਗਿਆ। ਜਾਂਚ ਅਧਿਕਾਰੀ ਏ. ਐੱਸ. ਆਈ ਚਿਰੰਜੀ ਲਾਲ ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਵੱਲੋਂ ਪੁਲਸ ਪਾਰਟੀ ਸਮੇਤ ਅਗੰਮਪੁਰ ਚੌਂਕ ਵਿਖੇ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਮੁਖ਼ਬਰ ਨੇ ਸੂਚਨਾ ਦਿਤੀ ਕਿ ਗੁਲਜ਼ਾਰ ਸਾਹ ਪੁੱਤਰ ਜੋਲੀ ਪਿੰਡ ਮਾਣਕੂ ਮਾਜਰਾ ਥਾਣਾ ਨੂਰਪੁਰਬੇਦੀ ਅਤੇ ਬਿਜਲੀ ਯਾਦਵ ਪੁੱਤਰ ਲੀਲਾ ਧਰ ਯਾਦਵ ਵਾਸੀ ਪਚਰੁੱਖੀ ਥਾਣਾ ਬੀਥਾਨ ਜਿਲ੍ਹਾ ਸਮਸਤੀਪੁਰ (ਬਿਹਾਰ) ਚੰਡੀਗੜ੍ਹ ਤੋਂ ਸ਼ਰਾਬ ਲਿਆ ਕਿ ਪਿੰਡ ਗਰਾ ਸੀਮਿੰਟ ਡੰਪ ਨਜ਼ਦੀਕ ਟਰੱਕਾਂ ਵਾਲਿਆਂ ਨੂੰ ਵੇਚ ਰਹੇ ਹਨ ਜੇਕਰ ਮੌਕੇ ਤੇ ਰੇਡ ਮਾਰੀ ਜਾਵੇ ਤਾਂ ਦੋਵੇਂ ਸ਼ਰਾਬ ਵੇਚਦੇ ਕਾਬੂ ਕੀਤੇ ਜਾ ਸਕਦੇ ਹਨ। ਜਿਸ ਤੋਂ ਬਾਅਦ ਰੇਡ ਮਾਰੀ ਗਈ, ਮੌਕੇ ਤੇ ਹਨੇਰੇ ਦਾ ਫਾਇਦਾ ਲੈਂਦੇ ਹੋਏ ਗੁਲਜ਼ਾਰ ਸਾਹ ਭੱਜ ਗਿਆ ਜਦਕਿ ਬਿਜਲੀ ਯਾਦਵ ਚੰਡੀਗੜ੍ਹ 'ਚ ਵਿਕਣ ਵਾਲੀ 30 ਬੋਤਲਾਂ ਸਰਾਬ ਸਮੇਤ ਕਾਬੂ ਕਰ ਲਿਆ ਗਿਆ। ਦੋਵਾਂ ਦੇ ਖ਼ਿਲਾਫ਼ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਕਰਕੇ ਫੜੇ ਦੋਸ਼ੀ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਜੱਜ ਸਾਹਿਬ ਨੇ ਉਸ ਨੂੰ 14 ਦਿਨ ਲਈ ਜੇਲ੍ਹ ਭੇਜ ਦਿਤਾ। ਪੁਲਸ ਵੱਲੋਂ ਫਰਾਰ ਦੋਸ਼ੀ ਗੁਲਜ਼ਾਰ ਸਾਹ ਦੀ ਤਲਾਸ਼ ਕੀਤੀ ਜਾ ਰਹੀ ਹੈ।


Related News