ਜੱਸੀ ਸਿੱਧੂ ਕਤਲ ਮਾਮਲੇ ''ਚ ਮਾਂ ਤੇ ਮਾਮੇ ਨੂੰ ਪੰਜਾਬ ਲਿਆਈ ਪੁਲਸ

09/21/2017 1:21:30 AM

ਚੰਡੀਗੜ੍ਹ— ਕੈਨੇਡਾ ਪੁੱਜੀ ਪੰਜਾਬ ਪੁਲਸ ਬੁੱਧਵਾਰ ਨੂੰ ਜੱਸੀ ਸਿੱਧੂ ਕਤਲ ਮਾਮਲੇ ਦੇ ਮੁੱਖ ਦੋਸ਼ੀ ਮਾਂ ਮਲਕੀਤ ਕੌਰ ਅਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਨੂੰ ਕੈਨੇਡਾ ਤੋਂ ਹਿਰਾਸਤ 'ਚ ਲੈ ਭਾਰਤ ਵਾਪਸ ਲੈ ਆਈ ਹੈ। ਪੰਜਾਬ ਪੁਲਸ ਇਨ੍ਹਾਂ ਦੋਸ਼ੀਆਂ ਨੂੰ ਵੀਰਵਾਰ ਨੂੰ ਸੰਗਰੂਰ ਅਦਾਲਤ 'ਚ ਪੇਸ਼ ਕਰੇਗੀ, ਜਿਥੇ ਅਦਾਲਤ ਸਾਲ 2000 'ਚ ਹੋਏ ਕਤਲ ਮਾਮਲੇ 'ਤੇ ਮੁੜ ਕਾਰਵਾਈ ਕਰੇਗੀ। ਦੋਸ਼ੀਆਂ ਨੂੰ ਕੈਨੇਡਾ ਤੋਂ ਲਿਆਉਣ ਵਾਲੀ ਪੰਜਾਬ ਪੁਲਸ ਦੀ ਤਿੰਨ ਮੂਂਬਰੀ ਟੀਮ 'ਚ ਐੱਸ.ਪੀ. ਹੈਡਕੁਆਰਟਰ ਪਟਿਆਲਾ ਕਨਵਰਦੀਪ ਕੌਰ, ਐੱਸ.ਪੀ. ਧੂਰੀ ਅਕਾਸ਼ਦੀਪ ਸਿੰਘ ਔਲਖ ਅਤੇ ਇੰਸਪੈਕਟਰ ਦੀਪਇੰਦਰ ਪਾਲ ਸਿੰਘ ਸਾਮਲ ਹਨ।
PunjabKesari
ਦੱਸ ਦਈਏ ਕਿ ਪੰਜਾਬ 'ਚ 17 ਵਰ੍ਹੇ ਪਹਿਲਾਂ ਅਣਖ ਖਾਤਰ ਕਤਲ ਕੀਤੀ ਗਈ ਜਸਵਿੰਦਰ ਕੌਰ ਉਰਫ ਜੱਸੀ ਸਿੱਧੂ ਦੀ ਮਾਂ ਮਲਕੀਤ ਕੌਰ ਸਿੱਧੂ ਅਤੇ ਉਸ ਦੇ ਭਰਾ ਸੁਰਜੀਤ ਸਿੰਘ ਬਦੇਸ਼ਾ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਦੀ ਟੀਮ ਕੈਨੇਡਾ ਪਹੁੰਚੀ ਸੀ। ਇਸ ਟੀਮ ਦੀ ਅਗਵਾਈ ਆਈ.ਐੱਸ.ਪੀ.ਅਫਸਰ ਕੰਵਰਦੀਪ ਕੌਰ ਕਰ ਰਹੀ ਹੈ। ਪੰਜਾਬ ਪੁਲਸ ਨੇ ਸੀ.ਬੀ.ਆਈ. ਦੇ ਜ਼ਰੀਏ ਕੈਨੇਡਾ ਪੁਲਸ ਨਾਲ ਮਿਲ ਕੇ ਇਹ ਕਾਨੂੰਨੀ ਕਾਰਵਾਈ ਕੀਤੀ ਸੀ। ਕੈਨੇਡਾ ਦੀ ਸੁਪਰੀਮ ਕੋਰਟ ਨੇ ਪਿਛਲੇ ਹਫਤੇ ਇਨ੍ਹਾਂ ਨੂੰ ਭਾਰਤ ਹਵਾਲੇ ਕਰਨ ਦੇ ਆਦੇਸ਼ ਦਿੱਤੇ ਸਨ।

ਸੈਕਸ ਦਾ ਵੀ ਪਿਆਸਾ ਹੈ ਤਾਨਾਸ਼ਾਹ, ਸਕੂਲ ਤੋਂ ਮੰਗਵਾਉਂਦਾ ਹੈ ਕੁੜੀਆਂ!


Related News