9 ਬੋਤਲਾਂ ਦੇਸੀ ਸ਼ਰਾਬ ਸਣੇ ਪੁਲਸ ਅੜਿੱਕੇ

06/24/2017 3:51:13 AM

ਫੱਤੂਢੀਂਗਾ, (ਘੁੰਮਣ)- ਸਥਾਨਕ ਪੁਲਸ ਥਾਣਾ ਫੱਤੂਢੀਂਗਾ ਦੇ ਐੱਸ. ਐੱਚ. ਓ. ਪਰਮਿੰਦਰ ਸਿੰਘ ਬਾਜਵਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੁਖਦੇਵ ਸਿੰਘ ਹੌਲਦਾਰ, ਅਮਰੀਕ ਸਿੰਘ ਹੌਲਦਾਰ, ਜੋਗਿੰਦਰ ਸਿੰਘ ਹੌਲਦਾਰ ਤੇ ਨਸੀਬ ਚੰਦ ਪੀ. ਐੱਚ. ਸੀ. ਆਦਿ ਕਰਮਚਾਰੀਆਂ ਸਮੇਤ ਗਸ਼ਤ ਕਰ ਰਹੇ ਸਨ ਕਿ ਇਕ ਵਿਅਕਤੀ ਪਿੰਡ ਮਹਿਮਦਵਾਲ ਦੀ ਤਰਫਂੋ ਆਉਂਦਾ ਦਿਖਾਈ ਦਿੱਤਾ, ਜਦੋਂ ਪੁਲਸ ਪਾਰਟੀ ਨੇ ਇਸ ਨੂੰ ਰੁਕਣ ਲਈ ਆਖਿਆ ਤਾਂ ਉਹ ਪੁਲਸ ਨੂੰ ਦੇਖ ਕੇ ਭੱਜਣ ਲੱਗਾ ਪਰ ਪੁਲਸ ਨੇ ਉਸ ਨੂੰ ਕਾਬੂ ਕਰਕੇ ਉਸਦਾ ਨਾਮ, ਪਤਾ ਪੁੱਛਿਆ ਤਾਂ ਦੋਸ਼ੀ ਨੇ ਆਪਣਾ ਨਾਮ ਕਸ਼ਮੀਰ ਸਿੰਘ ਪੁੱਤਰ ਬਾਬੂ ਰਾਮ ਵਾਸੀ ਪਿੰਡ ਬੂਹ ਦੱਸਿਆ,  ਜਦ ਪੁਲਸ ਨੇ ਉਸ ਦੇ ਹੱੱਥ ਫੜੀ ਗੈਲਣ ਨੂੰ ਚੈੱਕ ਕੀਤਾ ਤਾਂ ਉਸ 'ਚੋਂ 9 ਬੋਤਲਾਂ ਦੇਸੀ ਸ਼ਰਾਬ ਮਿਲੀ । ਪੁਲਸ ਨੇ ਦੋਸ਼ੀ ਦੇ ਖਿਲਾਫ ਐਕਸਾਈਜ਼ ਦੀ ਧਾਰਾ ਅਧੀਨ ਪਰਚਾ ਦਰਜ ਕਰ ਲਿਆ ਹੈ।


Related News