ਨਸ਼ੇੜੀ ਪਤੀ ਦੀ ਕਰਤੂਤ, ਮੰਗ ਪੂਰੀ ਨਾ ਕਰਨ ''ਤੇ ਪਤਨੀ ਨੂੰ ਜ਼ਿੰਦਾ ਜਲਾਇਆ

08/18/2017 11:59:58 AM

ਬਟਾਲਾ (ਬੇਰੀ) — ਪੁਲਸ ਨੇ ਪਤਨੀ ਨੂੰ ਅੱਗ ਲਗਾਉਣ ਵਾਲੇ ਪਤੀ ਦੇ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਾਵਏ ਬਿਆਨਾਂ 'ਚ ਬਲਜੀਤ ਕੌਰ ਪਤਨੀ ਹਰਦੀਪ ਸਿੰਘ ਨਿਵਾਸੀ ਪਿੰਡ ਢਡਿਆਲਾ ਨੱਤ ਨੇ ਲਿਖਵਾਇਆ ਹੈ ਕਿ ਉਸ ਦਾ ਪਤੀ ਹਰਦੀਪ ਸਿੰਘ ਸ਼ਰਾਬੀ ਹੈ, ਕੰਮ ਨਹੀਂ ਕਰਦਾ ਤੇ ਮੇਰੇ ਨਾਲ ਹਮੇਸ਼ਾ ਲੜਾਈ-ਝਗੜਾ ਕਰਦਾ ਰਹਿੰਦਾ ਹੈ ਤੇ ਕੁਝ ਦਿਨ ਪਹਿਲਾਂ ਮੈਨੂੰ ਪੇਕੇ ਘਰੋਂ ਪੈਸੇ ਲਿਆਉਣ ਲਈ ਪਰੇਸ਼ਾਨ ਕਰ ਰਿਹਾ ਸੀ।
ਜਦ ਉਸ ਨੇ ਆਪਣੇ ਪੇਕੇ ਘਰ ਦੀ ਮਜਬੂਰੀ ਦੱਸੀ ਤਾਂ ਉਸ ਦੇ ਪਤੀ ਨੇ ਉਸ 'ਤੇ ਡੀਜ਼ਲ ਪਾ ਕੇ ਅੱਗ ਲਗਾ ਦਿੱਤੀ, ਜਿਸ ਕਾਰਨ ਉਸ ਦਾ ਹੱਥ ਤੇ ਪੇਟ ਝੁਲਸ ਗਿਆ। ਉਕਤ ਮਾਮਲੇ ਸੰਬੰਧੀ ਐੱਸ. ਐੱਚ. ਓ. ਨਰਿੰਦਰ ਕੌਰ ਮੱਲੀ ਨੇ ਕਾਰਵਾਈ ਕਰ ਕੇ ਥਾਣਾ ਸਦਰ 'ਚ ਬਲਜੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ ਪਤੀ ਹਰਦੀਪ ਸਿੰਘ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।


Related News