ਜਲੰਧਰ ਦਿਹਾਤੀ ਪੁਲਸ ਨੇ ਨਸ਼ਾ ਵੇਚਣ ਵਾਲੇ 2 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

08/18/2017 2:26:35 PM

ਜਲੰਧਰ (ਸੋਨੂੰ) — ਜਲੰਧਰ ਦਿਹਾਤੀ ਦੀ ਮਕਸੂਦਾ ਪੁਲਸ ਨੇ 2 ਕੁਅੰਟਲ 18 ਕਿਲੋ ਡੋਡੇ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਜਸਪਾਲ ਸਿੰਘ ਮੂਲ ਨਿਵਾਸੀ ਸਿਰਸਾ, ਹਾਲ ਨਿਵਾਸੀ ਮਕਸੂਦਾ ਤੇ ਹਰਦੀਪ ਸਿੰਘ ਨਿਵਾਸੀ ਮੇਨਨਾ, ਕਪੂਰਥਲਾ ਦੇ ਰੂਪ 'ਚ ਦੱਸੀ ਹੈ। ਉਕਤ ਦੋਸ਼ੀਆਂ ਨੂੰ ਪੱਤੜਕਲਾਂ ਬੱਸ ਸਟੈਂਡ ਤੋਂ ਕਾਬੂ ਕੀਤਾ ਗਿਆ, ਜਿਥੇ ਦੋਵੇਂ ਡੋਡਿਆਂ ਦਾ ਲੈਣ-ਦੇਣ ਕਰਨ ਲਈ ਆਏ ਸਨ। ਦੋਵਾਂ ਕੋਲੋਂ ਇਕ ਮੋਟਰਸਾਈਕਲ, 40 ਹਜ਼ਾਰ ਨਕਦ, 2 ਕੁਅੰਟਲ 18 ਕਿਲੋ ਡੋਡੇ ਬਰਾਮਦ ਕੀਤੇ ਗਏ। ਦੋਵਾਂ ਦੋਸ਼ੀਆਂ 'ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News