ਨਸ਼ਾ ਤਸਕਰੀ ਦੇ ਮਾਮਲੇ ''ਚ ਪਤੀ-ਪਤਨੀ ਗ੍ਰਿਫਤਾਰ

06/26/2017 4:27:28 PM

ਲੁਧਿਆਣਾ (ਸਲੂਜਾ) — ਸੀਤਾਮੜੀ (ਬਿਹਾਰ) ਦੇ ਰਹਿਣ ਵਾਲੇ ਪਤੀ-ਪਤਨੀ ਨੂੰ ਜੀ. ਆਰ. ਪੀ. ਨੇ ਰੇਲਵੇ ਸਟੇਸ਼ਨ ਤੋਂ  1.5 ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ। ਕਥਿਤ ਦੋਸ਼ੀਆਂ ਦੀ ਪਹਿਚਾਣ ਨੰਦਨ ਸਾਹਨੀ ਤੇ ਜਲਸਾ ਦੇਵੀ ਦੇ ਰੂਪ 'ਚ ਹੋਈ ਹੈ। ਇਨ੍ਹਾਂ ਦੇ ਖਿਲਾਫ ਐੱਨ. ਡੀ. ਪੀ. ਐੱਸ. ਏਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਤੋਂ ਪੁੱਛਗਿੱਛ ਲਈ ਕੋਰਟ 'ਚ ਪੇਸ਼ ਕਰ ਕੇ ਰਿਮਾਂਡ ਲੈ ਲਿਆ ਗਿਆ ਹੈ। ਅਫੀਮ ਦੀ ਡਲੀਵਰੀ ਦੇਣ ਤੇ ਲੈਣ ਵਾਲਿਆਂ ਨੂੰ ਕਾਬੂ ਕਰਨ ਲਈ ਵੀ ਪੁਲਸ ਟੀਮਾਂ ਨੂੰ ਭੇਜਿਆ ਜਾਵੇਗਾ।
ਰਾਜੂ ਨਾਮਕ ਵਿਅਕਤੀ ਨੇ ਦਵਾਈ ਦੇਣ ਲਈ ਭੇਜਿਆ ਸੀ
ਏ. ਐੱਸ. ਆਈ. ਸੁਰੇਸ਼ ਕੁਮਾਰ ਨੇ ਦੱਸਿਆ ਕਿ ਪੁੱਛਗਿੱਛ 'ਚ ਦੋਸ਼ੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਮਰਾਹ  ਕਰ ਕੇ ਪਿੰਡ ਨਰੇਲਾ ਦੇ ਰਹਿਣ ਵਾਲੇ ਰਾਜੂ ਨਾਮਕ ਵਿਅਕਤੀ ਨੇ ਇਥੇ ਲੁਧਿਆਣਾ 'ਚ ਕਾਲੀ ਨਾਮਕ ਵਿਅਕਤੀ ਨੂੰ ਦਵਾਈ ਦੇਣ ਲਈ ਭੇਜਿਆ। ਇਸ ਤੋਂ ਇਲਾਵਾ ਬਕਾਇਦਾ ਉਨ੍ਹਾਂ ਨੂੰ ਇਕ ਹਜ਼ਾਰ ਰੁਪਏ ਅਡਵਾਂਸ 'ਚ ਦਿੱਤੇ ਤੇ ਦਵਾਈ ਦੀ ਡਲੀਵਰੀ ਦੇਣ 'ਤੇ ਕਾਲੀ ਤੋਂ 2 ਹਜ਼ਾਰ ਰੁਪਏ ਮਿਲਣ ਦੀ ਗੱਲ ਕਹਿ ਕੇ ਭੇਜਿਆ ਗਿਆ। ਰਾਜੂ ਨੇ ਕਿਹਾ ਸੀ ਕਿ ਜਦ ਉਹ ਵਾਪਸ ਆਉਂਣਗੇ ਤਾਂ ਉਨ੍ਹਾਂ ਨੂੰ ਇਨਾਮ ਵਜੋਂ 2000 ਰੁਪਏ ਵੀ ਦੇਵੇਗਾ।    


Related News