ਸਾਢੇ ਤਿੰਨ ਕਿਲੋ ਭੁੱਕੀ ਸਮੇਤ ਇਕ ਗ੍ਰਿਫਤਾਰ

12/12/2017 11:55:51 AM

ਤਲਵੰਡੀ ਭਾਈ/ਮੁੱਦਕੀ (ਗੁਲਾਟੀ/ਹੈਪੀ) : ਜ਼ਿਲਾ ਪੁਲਸ ਕਪਤਾਨ ਫ਼ਿਰੋਜ਼ਪੁਰ ਭੁਪਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਵਿੱਢੀ ਨਸ਼ਾ ਵਿਰੋਧੀ ਮੁਹਿੰਮ ਨੂੰ ਉਸ ਵਕਤ ਭਾਰੀ ਸਫ਼ਲਤਾ ਮਿਲੀ ਜਦੋਂ ਮੁੱਦਕੀ ਪੁਲਸ ਨੇ ਇਕ ਵਿਅਕਤੀ ਨੂੰ ਸਾਢੇ ਤਿੰਨ ਕਿਲੋਂ ਭੁੱਕੀ ਚੂਰਾ ਪੋਸਤ ਸਮੇਤ ਗ੍ਰਿਫਤਾਰ ਕੀਤਾ।
ਪੁਲਸ ਚੌਕੀ ਮੁੱਦਕੀ ਦੇ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਪੁੱਲ ਸੂਆ ਮੁੱਦਕੀ ਵਿਖੇ ਇਕ ਵਿਅਕਤੀ ਨੂੰ ਸ਼ੱਕ ਪੈਣ 'ਤੇ ਤਲਾਸ਼ੀ ਦੌਰਾਨ ਉਸ ਕੋਲੋ ਸਾਢੇ ਤਿੰਨ ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ। ਦੋਸ਼ੀ ਦੀ ਪਛਾਣ ਸ਼ੇਰ ਸਿੰਘ ਵਾਸੀ ਮੁੱਦਕੀ ਵਜੋਂ ਹੋਈ ਹੈ। ਪੁਲਸ ਨੇ ਦੋਸ਼ੀ ਖਿਲਾਫ 15/61/85 ਐੱਨ.ਡੀ. ਪੀ. ਐਸ. ਐਕਟ ਅਧੀਨ ਮਾਮਲਾ ਦਰਜ ਕੀਤਾ।


Related News