ਪੁਲਸ ਨੇ ਛਾਪੇਮਾਰੀ ਦੌਰਾਨ ਵੱਡੇ ਪੱਧਰ ''ਤੇ ਪਟਾਕਿਆਂ ਦੀ ਖੇਪ ਕੀਤੀ ਬਰਾਮਦ

10/17/2017 6:18:00 PM

ਸੰਗਰੂਰ (ਵਿਵੇਕ ਸਿੰਧਵਾਨੀ,ਯਾਦਵਿੰਦਰ) – ਸਥਾਨਕ ਸ਼ਹਿਰ ਦੇ ਰਿਹਾਇਸ਼ੀ ਖੇਤਰ ਪ੍ਰਤਾਪ ਨਗਰ ਵਿਖੇ ਇਕ ਘਰ 'ਚ ਛਾਪੇਮਾਰੀ ਕਰਕੇ ਪੁਲਸ ਨੇ ਪਟਾਕਿਆਂ ਦੀ ਵੱਡੀ ਖੇਪ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਥਾਣਾ ਸਿਟੀ ਮੁਖੀ ਦੀਪਇੰਦਰ ਸਿੰਘ ਜੈਜੀ ਦੀ ਅਗਵਾਈ ਹੇਠ ਪੁਲਸ ਟੀਮ ਨੇ ਸੁਨਾਮੀ ਗੇਟ ਸਥਿਤ ਇਕ ਜਰਨਲ ਸਟੋਰ ਦੇ ਮਾਲਕ ਵਿਜੇ ਕੁਮਾਰ ਪੁੱਤਰ ਜਸਪਤ ਰਾਏ ਵਾਸੀ ਪ੍ਰਤਾਪ ਨਗਰ ਜਿਸ ਨੇ ਆਪਣੇ ਰਿਹਾਇਸ਼ੀ ਮਕਾਨ 'ਚ ਆਤਿਸ਼ਬਾਜੀ ਤੇ ਪਟਾਕੇ ਭਾਰੀ ਮਾਤਰਾ 'ਚ ਸਟੋਰ ਕਰਕੇ ਰੱਖੇ ਹੋਏ ਸਨ ਬਰਾਮਦ ਕਰਕੇ ਵਿਜੇ ਕੁਮਾਰ ਖਿਲਾਫ ਬਿਨ੍ਹਾਂ ਲਾਈਸੈਂਸ ਤੋਂ ਆਤਿਸਬਾਜ਼ੀ ਤੇ ਪਟਾਕੇ ਸਟੋਰ ਕਰਕੇ ਰੱਖਣ ਤੇ ਵੇਚਣ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਦੀਪਇੰਦਰ ਸਿੰਘ ਜੈਜੀ ਨੇ ਦੱਸਿਆ ਕਿ ਸੰਘਣੀ ਵਸੋਂ ਵਾਲੇ ਮੁਹੱਲੇ 'ਚ ਵੱਡੀ ਪੱਧਰ ਤੇ ਪਟਾਕੇ ਸਟੋਰ ਕਰਕੇ ਰੱਖੇ ਹੋਏ ਸਨ ਜੇ ਕੋਈ ਅਣਹੋਣੀ ਘਟਨਾ ਵਾਪਰ ਜਾਂਦੀ ਤਾਂ ਕਾਫੀ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਸੀ। ਉਨ੍ਹਾਂ ਦੱਸਿਆ ਕਿ ਘਰ ਦੇ ਮਾਲਕ ਵਿਜੇ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮੌਕੇ ਪੁਲਸ ਟੀਮ 'ਚ ਸਹਾਇਕ ਥਾਣੇਦਾਰ ਕਸ਼ਮੀਰ ਸਿੰਘ, ਹੌਲਦਾਰ ਜਗਤਾਰ ਸਿੰਘ, ਸਿਪਾਹੀ ਇੰਦਰਜੀਤ ਸਿਘ, ਗੁਰਦੀਪ ਸਿੰਘ, ਸੁਖਦੀਪ ਸਿੰਘ ਤੇ ਗਗਨਦੀਪ ਸਿੰਘ ਸਮੇਤ ਹੋਰ ਵੀ ਹਾਜ਼ਰ ਸਨ।


Related News