ਨਵਵਿਆਹੀ ਔਰਤ ਨੂੰ ਅਗਵਾ ਕਰਨ ਤੇ ਧਮਕੀਆਂ ਦੇਣ ਸਬੰਧੀ ਮਾਮਲਾ ਦਰਜ

01/17/2018 2:58:15 PM

ਫਾਜ਼ਿਲਕਾ (ਨਾਗਪਾਲ) : ਥਾਣਾ ਸਦਰ ਪੁਲਸ ਫਾਜ਼ਿਲਕਾ ਨੇ ਪਿੰਡ ਬਕੈਨਵਾਲਾ ਦੇ ਨੇੜੇ ਨਵਵਿਆਹੀ ਔਰਤ ਨੂੰ ਅਗਵਾ ਕਰਨ, ਸਮਾਨ ਖੋਹਣ ਅਤੇ ਧਮਕੀਆਂ ਦੇਣ ਸਬੰਧੀ 5 ਪਛਾਤੇ ਅਤੇ 3-4 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨ ਵਿਚ ਸੁਖਵੰਤ ਸਿੰਘ ਵਾਸੀ ਪਿੰਡ ਕੱਖਾ ਵਾਲੀ ਥਾਣਾ ਲੰਬੀ ਨੇ ਦੱਸਿਆ ਕਿ ਉਸਦਾ ਵਿਆਹ ਗੁਰਰਤਨ ਕੌਰ ਨਾਲ ਇਕ ਮਹੀਨਾ ਪਹਿਲਾਂ ਹੋਇਆ ਸੀ ਅਤੇ ਉਹ ਆਪਣੀ ਪਤਨੀ ਨੂੰ ਉਸਦੇ ਪੇਕਿਆਂ ਤੋਂ ਲੈਣ ਲਈ ਆਪਣੀ ਮਾਤਾ ਚਰਨਜੀਤ ਕੌਰ, ਪਿਤਾ ਪਿਪਲ ਸਿੰਘ ਅਤੇ ਭੂਆ ਦੇ ਬੇਟੇ ਦਲਬੀਰ ਸਿੰਘ ਦੇ ਨਾਲ ਕਾਰ 'ਤੇ ਪਿੰਡ ਬਕੈਨਵਾਲਾ ਗਿਆ ਸੀ। ਜਦੋਂ ਉਹ 16 ਜਨਵਰੀ 2018 ਨੂੰ ਸ਼ਾਮ ਲਗਭਗ 4 ਵਜੇ ਵਾਪਸ ਆ ਰਹੇ ਸਨ ਤਾਂ ਅਜੀਤ ਸਿੰਘ, ਇੰਦਰਜੀਤ ਸਿੰਘ, ਜਸਵਿੰਦਰ ਸਿੰਘ ਉਰਫ਼ ਜੋਬਨ, ਦੀਪੂ, ਸੰਦੀਪ ਸਿੰਘ ਉਰਫ਼ ਸੋਨੀ ਅਤੇ 3-4 ਅਣਪਛਾਤੇ ਵਿਅਕਤੀਆਂ ਸਾਰੇ ਵਾਸੀ ਪਿੰਡ ਬਕੈਨ ਵਾਲਾ ਨੇ ਉਨ੍ਹਾਂ ਨੂੰ ਰੋਕ ਕੇ ਉਸਦੀ ਪਤਨੀ ਨੂੰ ਅਗਵਾ ਕਰਨ ਤੋਂ ਇਲਾਵਾ ਉਸ ਤੋਂ ਸਮਾਨ ਖੋਹ ਲਿਆ ਅਤੇ ਧਮਕੀਆਂ ਦਿੱਤੀਆਂ। ਪੁਲਸ ਨੇ ਹੁਣ ਜਾਂਚ ਪੜਤਾਲ ਕਰਨ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।


Related News