ਪੁਲਸ ਨੇ ਨੌਜਵਾਨਾਂ ਨੂੰ ਹੈਰੋਇਨ ਵੇਚਣ ਵਾਲੀ ਔਰਤ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ

08/17/2017 5:01:42 PM

ਬਟਾਲਾ, (ਸੈਂਡੀ) - ਐੱਸ. ਐੱਸ. ਪੀ. ਬਟਾਲਾ ਦੀ ਸਖਤ ਹਦਾਇਤਾਂ 'ਤੇ ਚਲਦਿਆਂ ਥਾਣਾ ਸੇਖਵਾਂ ਅਤੇ ਘੁਮਾਣ ਦੀ ਪੁਲਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਹੈਰੋਇਨ ਦਾ ਵਪਾਰ ਕਰਨ ਵਾਲੀ ਇਕ ਔਰਤ ਤੇ ਮਰਦ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸੇਖਵਾਂ ਦੇ ਐੱਸ. ਐੱਚ. ਓ. ਕੇਵਲ ਕਿਸ਼ਨ ਅਤੇ ਐੱਸ. ਐੱਸ. ਓ. ਘੁਮਾਣ ਯਾਦਵਿੰਦਰ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਖਾਸ ਮੁਖਬਰ ਦੀ ਇਤਲਾਹ 'ਤੇ ਪੁਲਸ ਨੇ ਡੱਲਾ 'ਚ ਛਾਪੇਮਾਰੀ ਦੌਰਾਨ ਇਕ ਔਰਤ ਤੇ ਮਰਦ ਕੋਲੋ 10 ਗ੍ਰਾਮ ਹੈਰੋਇਨ, 1 ਲੱਖ 16 ਹਜ਼ਾਰ ਦੀ ਨਕਦੀ ਬਰਾਮਦ ਕੀਤੀ। ਉਨ੍ਹਾਂ ਕਿਹਾ ਕਿ ਉਕਤ ਔਰਤ ਨੌਜਵਾਨਾਂ ਨੂੰ ਸਮੈਕ ਵੇਚਣ ਦਾ ਕਾਰੋਬਾਰ ਕਰਦੀ ਹੈ। ਅੱਜ ਜਦੋਂ ਸਵੇਰੇ ਇਸਦੇ ਘਰ ਰੇਡ ਕੀਤੀ ਤਾਂ ਇਹ ਆਪਣੇ ਇਕ ਸਾਥੀ ਨਾਲ ਮੌਕੇ ਤੋਂ ਭੱਜਣ ਲੱਗੀ ਤਾਂ ਪੁਲਸ ਨੇ ਇਸ ਨੂੰ ਮੌਕੇ ਤੋਂ ਦਬੋਚ ਲਿਆ। ਉਕਤ ਔਰਤ ਦੀ ਪਹਿਚਾਣ ਜਸਵਿੰਦਰ ਕੌਰ ਪਤਨੀ ਲੇਟ ਜਸਬੀਰ ਸਿੰਘ ਵਾਸੀ ਡੱਲਾ ਅਤੇ ਇਸ ਦੇ ਦੂਜੇ ਸਾਥੀ ਕੰਵਲਜੀਤ ਸਿੰਘ ਪੁੱਤਰ ਬੂਆ ਸਿੰਘ ਤੋਂ ਹੋਈ ਹੈ। ਜਿੰਨ੍ਹਾਂ ਖਿਲਾਫ ਥਾਣਾ ਸੇਖਵਾਂ ਵਿਖੇ ਕੇਸ ਦਰਜ ਕਰ ਦਿੱਤਾ ਹੈ।


Related News