ਸਰਕਾਰੀ ਸਕੀਮ ਅਧੀਨ ਪਲਾਟ ਲੈਣ ਲਈ 75 ਪਿੰਡਾਂ ''ਚੋਂ ਆਏ 6-7 ਹਜ਼ਾਰ ਫਾਰਮ

Friday, October 13, 2017 1:18 PM
ਸਰਕਾਰੀ ਸਕੀਮ ਅਧੀਨ ਪਲਾਟ ਲੈਣ ਲਈ 75 ਪਿੰਡਾਂ ''ਚੋਂ ਆਏ 6-7 ਹਜ਼ਾਰ ਫਾਰਮ


ਔੜ (ਛਿੰਜੀ)- ਬੇਘਰਾਂ ਨੂੰ ਘਰ ਦੇਣ ਸੰਬੰਧੀ ਸਰਕਾਰ ਨੇ ਕਿਹਾ ਹੈ ਕਿ ਬੋਘਰ ਲੋਕ ਆਪਣੇ ਦਸਤਾਵੇਜ਼ ਸਮੇਤ ਸੰਬੰਧਤ ਫਾਰਮ ਘਰ ਕੇ ਸਰਪੰਚ ਜਾਂ ਨੰਬਰਦਾਰ ਤੋਂ ਦਸਤਖਤ ਕਰਵਾ ਕੇ ਬਲਾਕ ਦਫਤਰ ਵਿਖੇ ਜਮ੍ਹਾ ਕਰਵਾਉਣ ਤਾਂ ਜੋ ਬੇਘਰ ਲੋਕ ਵੀ ਘਰਾਂ ਵਾਲੇ ਹੋ ਕੇ ਆਪਣੀ ਛੱਤ ਹੇਠ ਗੁਜ਼ਾਰਾ ਕਰ ਸਕਣ ਪਰ ਜਦੋਂ ਇਸ ਸਕੀਮ ਦਾ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਉਸੇ ਦਿਨ ਤੋਂ 5-5 ਮਰਲੇ ਦੇ ਪਲਾਟ ਲੈਣ ਪਿੰਛੇ ਲੋਕ ਭੱਜ-ਦੌੜ ਕਰਨ ਲੱਗ ਪਏ। ਇਸ ਸਬੰਧੀ ਔੜ ਬਲਾਕ ਦੇ ਬੀ. ਡੀ. ਪੀ. ਓ. ਬਲਬੀਰ ਸਿੰਘ ਨੇ ਦੱਸਿਆ ਕਿ ਪਲਾਟ ਲੈਣ ਲਈ 6 ਤੋਂ 7 ਹਜ਼ਾਰ ਫਾਰਮ ਬਲਾਕ ਦੇ 75 ਪਿੰਡਾਂ 'ਚੋਂ ਪੁੱਜੇ ਹਨ, ਜਿਸ ਦੀ ਬਾਕੀ ਜਾਣਕਾਰੀ ਉੱਚ ਅਧਿਕਾਰੀਆਂ ਕੋਲ ਹੈ।

ਰੱਜੇ-ਪੁੱਜੇ ਲੋਕ ਵੀ ਹੋਏ ਬੇਘਰ
ਮੁਫ਼ਤ 'ਚ ਪਲਾਟ ਲੈਣ ਵਲਿਆਂ 'ਚ ਬਹੁਤ ਸਾਰੇ ਰੱਜੇ-ਪੁੱਜੇ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਨੇ ਖੁਦ ਨੂੰ ਲੋੜਵੰਦ ਦੱਸਦਿਆਂ ਅਰਜ਼ੀਆਂ ਦਿੱਤੀਆਂ ਹਨ। ਵਰਣਨਯੋਗ ਹੈ ਕਿ ਅਜਿਹਾ ਆਟਾ-ਦਾਲ ਸਕੀਮ ਲੈਣ ਸਮੇਂ ਵੀ ਹੋਇਆ ਸੀ, ਜਿਸ ਕਾਰਨ ਕਾਫੀ ਅਮੀਰ ਲੋਕ ਆਟਾ-ਦਾਲ ਸਕੀਮ ਦਾ ਲਾਹਾ ਲੈ ਰਹੇ ਹਨ ਅਤੇ ਲੋੜਵੰਦ ਕਈ ਲੋਕ ਇਸ ਤੋਂ ਵਾਂਝੇ ਰਹਿ ਗਏ ਹਨ।