ਤਸਵੀਰਾਂ ''ਚ ਦੇਖੋ, ਟੀ. ਵੀ ''ਤੇ ਹੀ ਜੁੱਤੀਆਂ ਮਾਰ ਕੇ ਕ੍ਰਿਕਟ ਪ੍ਰੇਮੀਆਂ ਨੇ ਕੁਝ ਇਸ ਤਰ੍ਹਾਂ ਕੱਢੀ ਭੜਾਸ

Monday, June 19, 2017 1:56 PM
ਤਸਵੀਰਾਂ ''ਚ ਦੇਖੋ, ਟੀ. ਵੀ ''ਤੇ ਹੀ ਜੁੱਤੀਆਂ ਮਾਰ ਕੇ ਕ੍ਰਿਕਟ ਪ੍ਰੇਮੀਆਂ ਨੇ ਕੁਝ ਇਸ ਤਰ੍ਹਾਂ ਕੱਢੀ ਭੜਾਸ

ਜਲੰਧਰ (ਰਾਹੁਲ)— ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਦਰਮਿਆਨ ਹੋਣ ਵਾਲੇ ਚੈਂਪੀਅਨ ਟਰਾਫੀ ਦੇ ਫਾਈਨਲ ਮੈਚ ਨੂੰ ਲੈ ਕੇ ਜਲੰਧਰ ਦੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਪਾਕਿਸਤਾਨ ਟੀਮ ਨੇ ਵੱਡੇ ਸਕੋਰ ਦੇ ਭਾਰਤੀ ਦਰਸ਼ਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਵਧਾ ਦਿੱਤਾ। ਜਵਾਬ ਵਿਚ ਭਾਰਤੀ ਬੱਲੇਬਾਜ਼ਾਂ ਦੀ ਕਮਜ਼ੋਰ ਖੇਡ ਨੇ ਭਾਰਤੀ ਜੋਸ਼ ਨੂੰ ਠੰਡਾ ਕਰ ਦਿੱਤਾ ਅਤੇ ਲੋਕ ਜਿਥੇ ਟੀਮ ਦੀ ਜਿੱਤ ਦੀ ਉਮੀਦ ਲਗਾਈ ਬੈਠੇ ਸਨ, ਉਥੇ ਚਲਦੇ ਮੈਚ ਦੌਰਾਨ ਵੀ ਟੀਮ ਦੇ ਹਾਰ ਦੇ ਕਾਰਨਾਂ ਨੂੰ ਲੱਭਣ 'ਚ ਲੱਗ ਗਏ। ਕੁਝ ਦਰਸ਼ਕਾਂ ਨੇ ਆਪਣੀ ਭੜਾਸ ਜਿਥੇ ਸੋਸ਼ਲ ਮੀਡੀਆ 'ਤੇ ਕੱਢੀ, ਉਥੇ ਕੁਝ ਦਰਸ਼ਕਾਂ ਨੇ ਟੀ. ਵੀ. ਅਤੇ ਐੱਲ. ਈ. ਡੀ. 'ਤੇ ਚੱਲ ਰਹੇ ਮੈਚਾਂ ਦੇ ਦੌਰਾਨ ਭਾਰਤੀ ਬੱਲੇਬਾਜ਼ਾਂ ਦੇ ਆਊਟ ਹੋਣ ਅਤੇ ਉਨ੍ਹਾਂ ਦੇ ਕਮਜ਼ੋਰ ਪ੍ਰਦਰਸ਼ਨ 'ਤੇ ਸੈੱਟ 'ਤੇ ਹੀ ਚੱਪਲਾਂ, ਜੁੱਤੀਆਂ ਆਦਿ ਮਾਰ ਕੇ ਆਪਣਾ ਗੁੱਸਾ ਜ਼ਾਹਿਰ ਕੀਤਾ।

PunjabKesari
ਰਾਹਤ ਲੈ ਕੇ ਆਈ ਹਾਕੀ ਦੀ ਜਿੱਤ
ਇੰਗਲੈਂਡ ਵਿਚ ਜਾਰੀ ਵਿਸ਼ਵ ਸੀਰੀਜ਼ ਹਾਕੀ ਮੁਕਾਬਲਿਆਂ ਦੇ ਸੈਮੀਫਾਈਨਲ ਦੌਰ ਦੇ ਇਕ ਲੀਗ ਮੈਚ ਵਿਚ ਐਤਵਾਰ ਨੂੰ ਭਾਰਤ ਦਾ ਮੁਕਾਬਲਾ ਪਾਕਿਸਤਾਨ ਦੇ ਨਾਲ ਸੀ। ਭਾਰਤ ਨੇ ਇਹ ਮੈਚ 7-1 ਨਾਲ ਜਿੱਤਿਆ, ਜੋ ਕਿ ਭਾਰਤੀ ਦਰਸ਼ਕਾਂ ਦੇ ਲਈ ਕੁਝ ਰਾਹਤ ਦੇਣ ਵਾਲੀ ਗੱਲ ਸੀ। ਭਾਰਤੀ ਖੇਡ ਪ੍ਰੇਮੀਆਂ ਦੇ ਲਈ ਕਿਦਾਂਬੀ ਸ਼੍ਰੀਕਾਂਤ ਬੈਡਮਿੰਟਨ ਵਿਚ ਇਕ ਖੁਸ਼ਖਬਰੀ ਲੈ ਕੇ ਆਈ। ਕਿਦਾਂਬੀ ਇੰਡੋਨੇਸ਼ੀਆ ਵਿਚ ਹੋਏ ਓਪਨ ਸੁਪਰ ਸੀਰੀਜ਼ ਬੈਡਮਿੰਟਨ ਮੁਕਾਬਲੇ ਦਾ ਚੈਂਪੀਅਨ ਬਣਿਆ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!