ਧਮਾਕੇ ਦੀ ਆਵਾਜ਼ ਨੇ ਰੋਕੀਆਂ ਟਰੇਨਾਂ

Thursday, October 12, 2017 9:00 PM
ਧਮਾਕੇ ਦੀ ਆਵਾਜ਼ ਨੇ ਰੋਕੀਆਂ ਟਰੇਨਾਂ

ਫਗਵਾੜਾ— ਫਗਵਾੜਾ ਪਿੰਡ ਮੌਲੀ ਨੇੜੇ ਰੇਲਵੇ ਫਾਟਕਾਂ 'ਤੇ ਧਮਾਕੇ ਦੀ ਆਵਾਜ਼ ਸੁਣਾਈ ਦੇਣ ਪਿੱਛੋਂ ਰੇਲ ਆਵਾਜਾਈ ਰੋਕ ਦਿੱਤੀ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਦੇਰ ਸ਼ਾਮ ਜਦ ਇਕ ਟਰੇਨ ਮੌਲੀ ਫਾਟਕਾਂ ਤੋਂ ਗੁਜਰੀ ਤਾਂ ਉਥੇ ਮੌਜੂਦ ਲੋਕਾਂ ਨੇ ਧਮਾਕੇ ਦੀ ਆਵਾਜ਼ ਸੁਣੀ। ਜਿਸ ਕਾਰਨ ਲੰਘ ਰਹੀ ਟਰੇਨ ਨੂੰ ਰੋਕ ਦਿੱਤਾ ਗਿਆ ਕਿਉਂਕਿ ਮੌਜੂਦ ਲੋਕਾਂ ਨੂੰ ਸ਼ੱਕ ਸੀ ਕਿ ਟਰੈਕ 'ਤੇ ਕਿੱਧਰੇ ਧਮਾਕਾ ਹੋਇਆ ਹੈ। ਕੁੱਝ ਦੇਰ ਬਾਅਦ ਟਰੇਨ ਨੂੰ ਮੌਲੀ ਸਟੇਸ਼ਨ 'ਤੇ ਭੇਜ ਦਿੱਤਾ ਗਿਆ ਪਰ ਖ਼ਬਰ ਮਿਲਦੇ ਹੀ ਰੇਲਵੇ ਵਿਭਾਗ ਨੇ ਇਸ ਰੋਡ 'ਤੇ ਅੱਧੇ ਤੋਂ ਵੱਧ ਟਰੇਨਾਂ ਨੂੰ ਰੋਕ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਜੀ. ਆਰ. ਪੀ., ਆਰ. ਪੀ. ਐਫ. ਦੇ ਉਚ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!