ਚੈੱਕਅਪ ਕੈਂਪ ਵਿਚ 70 ਲੋਕਾਂ ਨੇ ਕਰਵਾਈ ਆਪਣੇ ਪੈਟਸ ਦੀ ਜਾਂਚ  (ਤਸਵੀਰਾਂ)

Monday, July 17, 2017 6:58 PM

ਜਲੰਧਰ(ਬੁਲੰਦ)— ਜੌਹਲ ਮਾਰਕੀਟ ਵਿਚ ਪੈਟਸ ਪੈਰਾਡਾਈਜ਼ ਵੱਲੋਂ ਲਗਾਏ ਪਹਿਲੇ ਪੈਟਸ ਚੈੱਕਅਪ ਕੈਂਪ ਦਾ ਉਦਘਾਟਨ 'ਜਗ ਬਾਣੀ ਗਰੁੱਪ' ਦੇ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ ਨੇ ਕੀਤਾ। ਕੈਂਪ ਲਗਾਤਾਰ 4 ਐਤਵਾਰ ਲੱਗੇਗਾ। ਐਤਵਾਰ ਨੂੰ ਲੱਗੇ ਕੈਂਪ ਵਿਚ ਲੋਕਾਂ ਨੇ ਕਾਫੀ ਉਤਸ਼ਾਹ ਦਿਖਾਇਆ। ਜਾਣਕਾਰੀ ਦਿੰਦੇ ਹੋਏ ਕੰਪਨੀ ਸੰਚਾਲਕਾਂ ਇੰਦਰਜੋਤ ਸਿੰਘ ਅਤੇ ਅੰਮ੍ਰਿਤਜੋਤ ਸਿੰਘ ਨੇ ਦੱਸਿਆ ਕਿ ਕੈਂਪ ਵਿਚ 70 ਦੇ ਕਰੀਬ ਲੋਕਾਂ ਨੇ ਆਪਣੇ ਪਾਲਤੂ ਜਾਨਵਰਾਂ ਦੀ ਜਾਂਚ ਕਰਵਾਈ। ਉਨ੍ਹਾਂ ਦੱਸਿਆ ਕਿ ਇਹ ਕੈਂਪ ਪੈਡੇਗਰੀ ਕੰਪਨੀ ਦੇ ਸਹਿਯੋਗ ਨਾਲ ਲਾਇਆ ਗਿਆ ਸੀ ਅਤੇ ਡਾ. ਡਿੰਪਲ ਨੇ ਸਾਰੇ ਜਾਨਵਰਾਂ ਦਾ ਚੈੱਕਅਪ ਕੀਤਾ। ਇਸ ਮੌਕੇ ਅਭਿਜੈ ਚੋਪੜਾ ਨੇ ਕਿਹਾ ਕਿ ਪਾਲਤੂ ਜਾਨਵਰਾਂ ਦਾ ਸ਼ੌਕ ਸਿਰਫ ਦਿਖਾਵਾ ਨਹੀਂ ਹੋਣਾ ਚਾਹੀਦਾ ਬਲਕਿ ਲੋਕਾਂ ਨੂੰ ਜਾਨਵਰਾਂ ਦੀ ਚੰਗੀ ਤਰ੍ਹਾਂ ਨਾਲ ਦੇਖਭਾਲ ਦੇ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ।

PunjabKesari
ਉਨ੍ਹਾਂ ਇਸ ਮੌਕੇ ਪੈਟਸ ਪੈਰਾਡਾਈਜ਼ ਵਿਚ ਰੱਖੇ ਪੰਛੀਆਂ ਅਤੇ ਪੈਟਸ ਨੂੰ ਦੇਖਿਆ ਅਤੇ ਕੰਪਨੀ ਦੀ ਪੈਟਸ ਪ੍ਰਤੀ ਲੋਕਾਂ ਨੂੰ ਜਾਗਰੂਕਤਾ ਪ੍ਰਦਾਨ ਕਰਨ ਦੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਜੀਵ ਸ਼ਰਮਾ ਸੁਧਾ ਇੰਟਰਪ੍ਰਾਈਜ਼ਿਜ਼, ਅਮਿਤ ਸੋਂਧੀ, ਓਮ ਪ੍ਰਕਾਸ਼ ਅਤੇ ਪੁਨੀਤ ਕੁਮਾਰ ਵੀ ਮੌਜੂਦ ਸਨ।