ਇਹ ਗਲੀ ਸਰਕਾਰੀ ਹੈ ਸਾਨੂੰ ਰੋਕ ਨਹੀਂ...

06/25/2017 2:57:38 PM

ਜਲਾਲਾਬਾਦ (ਬੰਟੀ) : ਗਾਇਕ ਸੁਰਜੀਤ ਬਿੰਦਰਖਿਆ ਦਾ ਗੀਤ 'ਇਹ ਗਲੀ ਸਰਕਾਰੀ ਹੈ' ਉਸ ਸਮੇਂ ਪੂਰੀ ਤਰ੍ਹਾਂ ਗਲਤ ਬੈਠ ਗਿਆ ਜਦੋਂ ਇਕ ਵਿਅਕਤੀ ਨੂੰ ਗਲੀ 'ਚੋਂ ਲੰਘਣ ਬਦਲੇ ਕੁੱਟ ਖਾਣੀ ਪਈ । ਉਕਤ ਘਟਨਾ ਪਿੰਡ ਪ੍ਰਭਾਤ ਸਿੰਘ ਵਾਲਾ ਦੀ ਹੈ ਜਿੱਥੇ ਗਲੀ 'ਚੋਂ ਗੁਜ਼ਰਨ ਵਾਲੇ ਇਕ ਵਿਅਕਤੀ ਨੇ ਗਲੀ ਤੋਂ ਹਰ ਰੋਜ਼ ਲੰਘਣ ਵਾਲੇ ਦੂਜੇ ਵਿਅਕਤੀ ਨੂੰ ਕੁੱਟ ਦਿੱਤਾ। ਜਾਂਚ ਅਧਿਕਾਰੀ ਕਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੰਗਾ ਸਿੰਘ ਪੁੱਤਰ ਫੌਜਾ ਸਿੰਘ ਵਾਸੀ ਪ੍ਰਭਾਤ ਸਿੰਘ ਵਾਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਪਿੰਡ ਵਿਚ ਸੋਨਾ ਸਿੰਘ ਪੁੱਤਰ ਬੱਲੂ ਸਿੰਘ ਵਾਸੀ ਪ੍ਰਭਾਤ ਸਿੰਘ ਵਾਲਾ ਦੀ ਗਲੀ ਤੋਂ ਜਦੋਂ ਵੀ ਲੰਘਦਾ ਸੀ ਤਾਂ ਉਹ ਉਸ ਨਾਲ ਲੜਾਈ ਕਰਨ ਲੱਗਦਾ ਸੀ ਕਿ ਉਹ ਉਸਦੀ ਗਲੀ ਵਿਚੋਂ ਕਿਉਂ ਲੰਘਦਾ ਹੈ ।
ਬੀਤੀ 25 ਮਈ ਨੂੰ ਜਦੋਂ ਉਹ ਗਲੀ 'ਚੋਂ ਲੰਘਿਆ ਤਾਂ ਉਹ ਫਿਰ ਤੋਂ ਉਸਦੇ ਨਾਲ ਲੜਾਈ ਕਰਨ ਲੱਗਾ ਤਾਂ ਉਸ ਨੇ ਕਿਹਾ ਕਿ ਇਹ ਗਲੀ ਸਰਕਾਰੀ ਹੈ ਉਹ ਉਸਨੂੰ ਕਿਵੇਂ ਰੋਕ ਸਕਦਾ ਹੈ, ਇਸ 'ਤੇ ਉਸਨੇ ਉਸ 'ਤੇ ਹਮਲਾ ਕਰ ਜ਼ਖਮੀ ਕਰ ਦਿੱਤਾ । ਪੁਲਸ ਨੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News