ਚੰਡੀਗੜ੍ਹ ਦੇ ਇਸ ਸ਼ਖਸ ਨੇ ਖੁਦ ਨੂੰ ਦੱਸਿਆ ਰਾਸ਼ਟਰਪਤੀ ਅਹੁਦੇ ਦਾ ਹੱਕਦਾਰ (ਵੀਡੀਓ)

06/26/2017 5:14:55 PM

ਚੰਡੀਗੜ— ਖੁਦ ਨੂੰ ਰਾਸ਼ਟਰਪਤੀ ਅਹੁਦੇ ਦਾ ਹੱਕਦਾਰ ਦੱਸਦੇ ਹੋਏ ਵਿਜੇ ਕੁਮਾਰ ਨਾਂ ਦੇ ਇਸ ਸ਼ਖਸ ਨੇ ਰਾਸ਼ਟਰਪਤੀ ਦੀ ਚੋਣ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਇਸਦੇ ਲਈ ਉਸ ਨੇ ਚੋਣ ਕਮਿਸ਼ਨ ਤੇ ਰਾਸ਼ਟਰਪਤੀ ਨੂੰ ਪੱਤਰ ਵੀ ਲਿਖੇ ਹਨ। ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕਰਦਿਆਂ ਵਿਜੇ ਕੁਮਾਰ ਨੇ ਦੱਸਿਆ ਕਿ ਸਾਲ 2012 'ਚ ਉਸਨੇ ਰਾਸ਼ਟਰਪਤੀ ਦੀ ਚੋਣ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ ਪਰ ਸਰਕਾਰੀ ਨੌਕਰੀ ਹੋਣ ਕਰਕੇ ਉਸਨੂੰ ਵਿਭਾਗ ਨੇ ਨੋ ਆਬਜੈਕਸ਼ਨ ਸਰਟੀਫਿਕੇਟ ਨਹੀਂ ਦਿੱਤਾ। ਕਾਨੂੰਨੀ ਲੜਾਈ 'ਚ ਵੀ ਇਨਸਾਫ ਨਾ ਮਿਲਣ 'ਤੇ ਹੁਣ ਉਸਨੇ ਰਾਸ਼ਟਰਪਤੀ ਨੂੰ ਪਟੀਸ਼ਨ ਪਾਈ ਹੈ। ਦੱਸ ਦਈਏ ਕਿ ਰਾਸ਼ਟਰਪਤੀ ਦੀ ਚੋਣ 17 ਜੁਲਾਈ ਨੂੰ ਹੋਣ ਜਾ ਰਹੀ ਹੈ।


Related News