''ਆਪ'' ਤੇ ਲੋਕ ਇਨਸਾਫ ਪਾਰਟੀ ਦੇ ਆਗੂਆਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

06/24/2017 2:41:50 AM

ਫਗਵਾੜਾ, (ਜਲੋਟਾ)- ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦਾ ਇਕ ਵਫਦ ਅੱਜ ਜਰਨੈਲ ਨੰਗਲ ਦੀ ਅਗਵਾਈ ਹੇਠ ਐੱਸ. ਡੀ. ਐੱਮ. ਜਯੋਤੀ ਬਾਲਾ ਨੂੰ ਮਿਲਿਆ। ਇਸ ਮੌਕੇ ਉਨ੍ਹਾਂ ਰਾਜਪਾਲ ਪੰਜਾਬ ਦੇ ਨਾਮ ਇਕ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਵਿਧਾਨ ਸਭਾ ਦੇ ਅੰਦਰ ਲੋਕਤੰਤਰ ਦਾ ਕਤਲ ਕਰਨ ਵਾਲੀ ਸੂਬੇ ਦੀ ਕਾਂਗਰਸ ਸਰਕਾਰ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਤੋਂ ਪਹਿਲਾਂ ਸਮੂਹ ਵਰਕਰਾਂ ਨੇ ਤਹਿਸੀਲ ਕੰਪਲੈਕਸ ਦੇ ਬਾਹਰ ਕਾਂਗਰਸ ਸਰਕਾਰ ਦਾ ਪੁਤਲਾ ਫੂਕਿਆ। ਜਰਨੈਲ ਨੰਗਲ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਅਤੇ ਸਿਮਰਜੀਤ ਸਿੰਘ ਬੈਂਸ ਨੂੰ ਵਿਧਾਨ ਸਭਾ ਤੋਂ ਇਸ ਲਈ ਸਸਪੈਂਡ ਕੀਤਾ ਗਿਆ ਹੈ, ਤਾਂ ਜੋ ਉਹ ਸਰਕਾਰ ਦੇ ਘੋਟਾਲਿਆਂ ਦੀ ਪੋਲ ਨਾ ਖੋਲ੍ਹ ਸਕਣ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ 22 ਜੂਨ ਦਾ ਦਿਨ ਪੰਜਾਬ ਵਿਧਾਨ ਸਭਾ ਦੇ ਇਤਿਹਾਸ 'ਚ ਕਾਲੇ ਅੱਖਰਾਂ ਵਿਚ ਦਰਜ ਕੀਤਾ ਜਾਵੇਗਾ, ਕਿਉਂਕਿ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਨਾ-ਸਿਰਫ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ, ਬਲਕਿ ਮਹਿਲਾ ਵਿਧਾਇਕਾਂ ਨਾਲ ਵੀ ਬਦਸਲੂਕੀ ਕੀਤੀ ਗਈ। 
ਇਸ ਮੌਕੇ ਹਰਮੇਸ਼ ਪਾਠਕ, ਅਨੂ ਪਹਿਲਵਾਨ, ਬਲਵਿੰਦਰ ਬੋਧ, ਵਿਜੇ ਪੰਡੋਰੀ, ਅਮਰਜੀਤ ਖੁੱਤਣ, ਨਰੇਸ਼ ਸ਼ਰਮਾ, ਜਤਿੰਦਰ ਮੋਹਨ ਡੁਮੇਲੀ, ਸੁਖਵਿੰਦਰ ਸਿੰਘ ਸ਼ੇਰਗਿਲ, ਡਾ. ਸੁਖਦੇਵ ਚੌਕੜੀਆ, ਬਲਰਾਜ ਬਾਊ, ਸ਼ੀਤਲ ਸਿੰਘ ਪਲਾਹੀ, ਲਾਲ ਚੰਦ ਲਾਲੀ, ਆਜ਼ਾਦ ਅਲੀ, ਜਸਦੇਵ ਸਿੰਘ, ਸ਼ੰਮੀ ਕਪੂਰ, ਪਲਵਿੰਦਰ ਸਿੰਘ, ਰਮੇਸ਼ ਰਾਣੀਪੁਰ, ਡਾ. ਰਮੇਸ਼, ਜੀਵਨ ਡੁਮੇਲੀ, ਭਾਸਕਰ ਟਿੱਬੀ ਆਦਿ ਹਾਜ਼ਰ ਸਨ।


Related News