ਚੈੱਕ ਬਾਊਂਸ ਹੋਣ ''ਤੇ ਸਜ਼ਾ ਅਤੇ ਜੁਰਮਾਨਾ

Friday, April 21, 2017 3:02 PM
ਚੈੱਕ ਬਾਊਂਸ ਹੋਣ ''ਤੇ ਸਜ਼ਾ ਅਤੇ ਜੁਰਮਾਨਾ

ਫਰੀਦਕੋਟ, (ਜਗਦੀਸ਼) - ਜੁਡੀਸ਼ੀਅਲ ਮਜਿਸਟ੍ਰੇਟ ਫ਼ਸਟ ਕਲਾਸ ਜਗਵਿੰਦਰ ਸਿੰਘ ਦੀ ਅਦਾਲਤ ਨੇ ਪਿੰਡ ਕੰਮੇਆਣਾ ਦੇ ਇਕ ਵਿਅਕਤੀ ਨੂੰ 1 ਲੱਖ 70 ਹਜ਼ਾਰ ਰੁਪਏ ਦਾ ਚੈੱਕ ਬਾਊਂਸ ਹੋਣ ਦੇ ਮਾਮਲੇ ਵਿਚ 6 ਮਹੀਨਿਆਂ ਦੀ ਸਜ਼ਾ ਅਤੇ 5 ਹਜ਼ਾਰ ਰੁਪਏ ਜੁਰਮਾਨਾ ਕਰਨ ਦਾ ਹੁਕਮ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਿ ਫਰੀਦਕੋਟ ਪ੍ਰਾਇਮਰੀ ਕੋਆਪ੍ਰੇਟਿਵ ਐਗਰੀਕਲਚਰ ਡਿਵੈੱਲਪਮੈਂਟ ਬੈਂਕ ਨੇ ਪਿੰਡ ਕੰਮੇਆਣਾ ਦੇ ਵਸਨੀਕ ਸਾਹਿਬ ਸਿੰਘ ਪੁੱਤਰ ਕਰਮ ਸਿੰਘ ਕੋਲੋਂ 1 ਲੱਖ 70 ਹਜ਼ਾਰ ਰੁਪਏ ਲੈਣੇ ਸਨ, ਜਿਸ ਦੇ ਬਦਲੇ ਸਾਹਿਬ ਸਿੰਘ ਉਕਤ ਰਾਸ਼ੀ ਦਾ ਚੈੱਕ 18 ਜੂਨ 2016 ਨੂੰ ਬੈਂਕ ਨੂੰ ਦਿੱਤਾ ਸੀ। ਬੈਂਕ ਨੇ ਚੈੱਕ ਬੈਂਕ ''ਚ ਲਾਇਆ ਤਾਂ ਸਾਹਿਬ ਸਿੰਘ ਦੇ ਖਾਤੇ ਵਿਚ ਰਕਮ ਨਾ ਹੋਣ ਕਾਰਨ ਬੈਂਕ ਨੇ ਚੈੱਕ ਵਾਪਸ ਕਰ ਦਿੱਤਾ।
ਇਸ ''ਤੇ ਬੈਂਕ ਦੇ ਮੈਨੇਜਰ ਨੇ ਆਪਣੇ ਵਕੀਲ ਬਿਕਰਮਜੀਤ ਸਿੰਘ ਬਰਾੜ ਰਾਹੀਂ ਇਕ ਨੋਟਿਸ 1 ਜੁਲਾਈ 2016 ਨੂੰ ਸਾਹਿਬ ਸਿੰਘ ਨੂੰ ਭੇਜਿਆ ਅਤੇ ਕਿਹਾ ਕਿ ਉਹ 15 ਦਿਨਾਂ ਦੇ ਅੰਦਰ-ਅੰਦਰ ਉਕਤ ਰਕਮ ਸ਼ਿਕਾਇਤਕਰਤਾ ਨੂੰ ਦੇ ਦੇਵੇ ਪਰ ਫਿਰ ਵੀ ਉਸ ਨੇ ਰਕਮ ਵਾਪਸ ਨਹੀਂ ਕੀਤੀ, ਜਿਸ ''ਤੇ ਬੈਂਕ ਦੇ ਮੈਨੇਜਰ ਨੇ ਅਦਾਲਤ ਦਾ ਬੂਹਾ ਖੜਕਾਇਆ ਅਤੇ ਐੱਨ. ਆਈ. ਐਕਟ ਦੀ ਧਾਰਾ 138 ਦੇ ਤਹਿਤ ਮਾਣਯੋਗ ਅਦਾਲਤ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ, ਜਿਸ ''ਤੇ ਅਦਾਲਤ ਨੇ ਸ਼ਿਕਇਤਕਰਤਾ ਦੇ ਸਬੂਤਾਂ ਨੂੰ ਵੇਖਦੇ ਹੋਏ ਸਾਹਿਬ ਸਿੰਘ ਨੂੰ 6 ਮਹੀਨਿਆਂ ਦੀ ਸਜ਼ਾ ਅਤੇ 5 ਹਜ਼ਾਰ ਰੁਪਏ ਜੁਰਮਾਨਾ ਕਰਨ ਦਾ ਹੁਕਮ ਦਿੱਤਾ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!