ਪਟਾਕਿਆਂ ਦੀ ਰੌਸ਼ਨੀ ਨੇ ਇਨ੍ਹਾਂ ਬੱਚਿਆਂ ਦੀ ਜ਼ਿੰਦਗੀ ''ਚ ਕੀਤਾ ਸਦਾ ਲਈ ਹਨੇਰਾ

10/20/2017 4:32:53 PM

ਚੰਡੀਗੜ੍ਹ (ਮਨਮੋਹਨ ਸਿੰਘ) — ਹਾਈਕੋਰਟ ਦੇ ਹੁਕਮਾਂ ਮੁਤਾਬਕ ਇਸ ਵਾਰ ਤਿੰਨ ਘੰਟੇ ਹੀ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਬਾਵਜੂਦ ਇਸ ਦੇ ਨਾਲ ਪਟਾਕਿਆਂ ਕਾਰਨ ਜ਼ਖਮੀ ਹੋਏ ਮਰੀਜ਼ਾਂ ਦੀ ਗਿਣਤੀ 'ਚ ਕੋਈ ਕਮੀ ਨਹੀਂ ਆਈ ਹੈ। ਪੀ. ਜੀ. ਆਈ. 'ਚ ਇਸ ਵਾਰ ਵੀ ਦੀਵਾਲੀ 'ਤੇ ਪਟਾਕੇ ਚਲਾਉਣ ਕਾਰਨ ਜ਼ਖਮੀ ਹੋਏ 37 ਮਰੀਜ਼ ਪਹੁੰਚੇ ਹਨ। ਜਿਨ੍ਹਾਂ 'ਚੋਂ 20 ਅਜਿਹੇ ਵੀ ਮਰੀਜ਼ ਪਹੁੰਚੇ ਹਨ, ਜਿਨ੍ਹਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਟਾਕਿਆਂ ਕਾਰਨ ਜ਼ਖਮੀ ਹੋਏ ਮਰੀਜ਼ਾਂ 'ਚ ਵੱਧ ਗਿਣਤੀ 16 ਸਾਲ ਦੇ ਬੱਚਿਆਂ ਦੀ ਸੀ, ਇਨ੍ਹਾਂ 'ਚੋਂ ਪਟਾਕਿਆਂ ਕਾਰਨ ਕਈਆਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ ਤੇ ਡਾਕਟਰਾਂ ਦੀ ਮੰਨੀਏ ਤਾਂ ਸ਼ਾਇਦ ਹੀ ਇਨ੍ਹਾਂ ਦੀਆਂ ਅੱਖਾਂ ਦੀ ਰੋਸ਼ਨੀ ਵਾਪਸ ਆਵੇਗੀ।

PunjabKesari
ਪੀ. ਜੀ. ਆਈ. ਦੇ ਡਾਕਟਰ ਜਗਤ ਰਾਮ ਨੇ ਦੱਸਿਆ ਕਿ ਇਨ੍ਹਾਂ 'ਚੋਂ ਕਰੀਬ 24 ਮਰੀਜ਼ ਅਜਿਹੇ ਹਨ, ਜਿਨ੍ਹਾਂ ਨੂੰ ਕਾਫੀ ਨੁਕਸਾਨ ਪਹੁੰਚਿਆਂ ਹੈ। ਪੀ. ਜੀ. ਆਈ. ਪਹੁੰਚੇ ਕੁੱਲ 35 ਮਰੀਜ਼ਾਂ 'ਚੋਂ 16 ਮਰੀਜ਼ ਚੰਡੀਗੜ੍ਹ ਤੇ ਪੰਚਕੂਲਾ ਮੋਹਾਲੀ ਤੋਂ ਹਨ ਤੇ 19 ਮਰੀਜ਼ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਹਿਮਾਚਲ ਪ੍ਰਦੇਸ਼ ਤੋਂ ਹਨ। ਡਾਕਟਰ ਦਾ ਕਹਿਣਾ ਸੀ ਕਿ ਪਟਾਕਿਆਂ ਨੂੰ ਪੂਰੀ ਤਰ੍ਹਾਂ ਹੀ ਬੈਨ ਕਰ ਦੇਣਾ ਚਾਹੀਦਾ ਹੈ ਤਾਂ ਜੋ ਅਜਿਹੇ ਨੁਕਸਾਨ ਤੋਂ ਬਚਿਆ ਜਾ ਸਕੇ। 

PunjabKesari


Related News