ਐੱਸ. ਪੀ. ਸਲਵਿੰਦਰ ਸਿੰਘ ਨੂੰ ਸੀ. ਜੇ. ਐੱਮ. ਅਦਾਲਤ ਨੇ ਭੇਜਿਆ ਜੇਲ

Friday, April 21, 2017 6:52 AM
ਐੱਸ. ਪੀ. ਸਲਵਿੰਦਰ ਸਿੰਘ ਨੂੰ ਸੀ. ਜੇ. ਐੱਮ. ਅਦਾਲਤ ਨੇ ਭੇਜਿਆ ਜੇਲ

ਗੁਰਦਾਸਪੁਰ (ਵਿਨੋਦ, ਦੀਪਕ) - ਪਠਾਨਕੋਟ ਏਅਰਬੇਸ ''ਤੇ ਹੋਏ ਅੱਤਵਾਦੀ ਹਮਲੇ ਦੌਰਾਨ ਵਿਵਾਦਾਂ ''ਚ ਘਿਰੇ ਐੱਸ. ਪੀ. ਸਲਵਿੰਦਰ ਸਿੰਘ ਦੀਆਂ ਮੁਸ਼ਕਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਜਬਰ-ਜ਼ਨਾਹ ਅਤੇ ਪੈਸੇ ਹੜੱਪਣ ਦੇ ਕੇਸ ''ਚ ਸੀ. ਜੇ. ਐੱਮ. ਮੋਹਿਤ ਬਾਂਸਲ ਨੇ ਉਨ੍ਹਾਂ ਨੂੰ ਜੇਲ ਭੇਜਣ ਦਾ ਹੁਕਮ ਦਿੱਤਾ ਹੈ। ਜ਼ਿਕਰਯੋਗ ਹੈ ਕਿ ਰਜਨੀਸ਼ ਕੁਮਾਰ ਨੇ ਐੱਸ. ਪੀ. ਸਲਵਿੰਦਰ ਸਿੰਘ ''ਤੇ ਦੋਸ਼ ਲਾਇਆ ਸੀ ਕਿ ਐੱਸ. ਪੀ. ਨੇ ਉਸ ਦੀ ਪਤਨੀ ਨਾਲ ਜਬਰ-ਜ਼ਨਾਹ ਕੀਤਾ ਹੈ ਅਤੇ 50 ਹਜ਼ਾਰ ਰੁਪਏ ਵੀ ਹੜੱਪ ਲਏ ਹਨ। ਲੰਬੀ ਜਾਂਚ ਤੋਂ ਬਾਅਦ ਸਿਟੀ ਪੁਲਸ ਨੇ ਐੱਸ. ਪੀ. ਖਿਲਾਫ ਕੇਸ ਦਰਜ ਕੀਤਾ ਸੀ। ਇਸ ਮਾਮਲੇ ''ਚ ਉਸ ਨੇ ਜ਼ਮਾਨਤ ਦੀ ਅਪੀਲ ਕੀਤੀ ਸੀ ਪਰ ਉਹ ਮਨਜ਼ੂਰ ਨਹੀਂ ਹੋ ਸਕੀ। ਉਸ ਤੋਂ ਬਾਅਦ ਵੀਰਵਾਰ 20 ਅਪ੍ਰੈਲ ਨੂੰ ਐੱਸ. ਪੀ. ਸਲਵਿੰਦਰ ਸਿੰਘ ਨੇ ਆਪਣੇ ਵਕੀਲ ਹਰਭਜਨ ਸਿੰਘ ਹੇਅਰ ਨੂੰ ਨਾਲ ਲੈ ਕੇ ਸੀ. ਜੇ. ਐੱਮ. ਮੋਹਿਤ ਬਾਂਸਲ ਦੀ ਅਦਾਲਤ ਵਿਚ ਸਰੈਂਡਰ ਕਰ ਦਿੱਤਾ ਅਤੇ ਜੱਜ ਨੇ ਉਸ ਨੂੰ ਜੇਲ ਵਿਚ ਭੇਜਣ ਦਾ ਹੁਕਮ ਦੇ ਦਿੱਤਾ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!