ਮਾਮਲਾ ਸ਼ਰੇਆਮ ਗੋਲੀਆਂ ਚਲਾ ਕੇ ਮਾਰ ਦਿੱਤੇ ਗਏ ਪਾਦਰੀ ਦਾ: ਡੀ. ਸੀ. ਤੋਂ ਬਾਅਦ ਪਰਗਟ ਸਿੰਘ ਬਿਸ਼ਪ ਹਾਊਸ ਪਹੁੰਚੇ

Monday, July 17, 2017 6:17 PM
ਮਾਮਲਾ ਸ਼ਰੇਆਮ ਗੋਲੀਆਂ ਚਲਾ ਕੇ ਮਾਰ ਦਿੱਤੇ ਗਏ ਪਾਦਰੀ ਦਾ: ਡੀ. ਸੀ. ਤੋਂ ਬਾਅਦ ਪਰਗਟ ਸਿੰਘ ਬਿਸ਼ਪ ਹਾਊਸ ਪਹੁੰਚੇ

ਜਲੰਧਰ— ਲੁਧਿਆਣਾ 'ਚ ਸ਼ਨੀਵਾਰ ਨੂੰ ਪੀਰੂ ਬੰਦਾ ਮੁੱਹਲੇ 'ਚ 'ਟੈਂਪਲ ਆਫ ਗੌਡ' ਚਰਚ ਦੇ ਬਾਹਰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਸ਼ਰੇਆਮ ਗੋਲੀਆਂ ਨਾਲ ਪਾਦਰੀ ਦਾ ਕਤਲ ਕੀਤੇ ਜਾਣ ਦੇ ਸਬੰਧ 'ਚ ਜਲੰਧਰ 'ਚ ਡਿਪਟੀ ਕਮਿਸ਼ਨਰ ਤੋਂ ਬਾਅਦ ਸੋਮਵਾਰ ਨੂੰ ਕਾਂਗਰਸ ਪਾਰਟੀ ਦੇ ਵਿਧਾਇਕ ਪਰਗਟ ਸਿੰਘ ਬਿਸ਼ਪ ਹਾਊਸ ਪਹੁੰਚੇ। ਇਸ ਦੌਰਾਨ ਉਨ੍ਹਾਂ ਦੇ ਨਾਲ ਕਈ ਸਾਥੀ ਵੀ ਮੌਜੂਦ ਰਹੇ। ਉਨ੍ਹਾਂ ਨੇ ਆ ਕੇ ਬਿਸ਼ਪ ਫਰੈਂਕੋ ਮੋਲਾਕਲ ਨਾਲ ਪਾਦਰੀ ਦੀ ਹੱਤਿਆ ਨੂੰ ਲੈ ਕੇ ਦੁੱਖ ਸਾਂਝਾ ਕੀਤਾ। ਉਨ੍ਹਾਂ ਨੇ ਲੁਧਿਆਣੇ 'ਚ ਵਾਪਰੀ ਇਸ ਘਟਨਾ ਦੀ ਨਿੰਦਾ ਕਰਦਿਆਂ ਕ੍ਰਿਸਚੀਅਨ ਕਮਿਊਨਿਟੀ ਨੂੰ ਇਹ ਭਰੋਸਾ ਦਿੱਤਾ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਬੇ 'ਚ  ਸ਼ਾਂਤੀ ਬਣਾਏ ਰੱਖਣ ਦੀ ਅਪੀਲ ਵੀ ਕੀਤੀ।