ਪਾਸਪੋਰਟ ਸੇਵਾ ''ਚ ਜਲੰਧਰ ਨੂੰ ਮਿਲਿਆ ਏ ਕੈਟੇਗਰੀ ''ਚ ਦੂਜਾ ਸਥਾਨ

06/26/2017 12:25:14 PM

ਜਲੰਧਰ (ਕਮਲੇਸ਼)— ਪਾਸਪੋਰਟ ਡਿਲੀਵਰੀ ਸਰਵਿਸਿਜ਼ 'ਚ ਚੰਗੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਜਲੰਧਰ ਪਾਸਪੋਰਟ ਦਫਤਰ ਨੂੰ ਬੀ ਕੈਟੇਗਰੀ 'ਚੋਂ ਏ ਕੈਟੇਗਰੀ 'ਚ ਸ਼ਾਮਲ ਕਰ ਲਿਆ ਗਿਆ ਹੈ ਅਤੇ ਜਲੰਧਰ ਪਾਸਪੋਰਟ ਦਫਤਰ ਨੇ ਏ ਕੈਟੇਗਰੀ 'ਚ ਦੂਜਾ ਸਥਾਨ ਹਾਸਲ ਕੀਤਾ ਹੈ, ਜੋ ਕਿ ਇਕ ਬਹੁਤ ਵੱਡੀ ਉਪਲੱਬਧੀ ਹੈ ਅਤੇ ਇਸ ਤਰ੍ਹਾਂ ਜਲੰਧਰ ਪਾਸਪੋਰਟ ਦਫਤਰ ਮੈਟਰੋ ਸਿਟੀਜ਼ ਨੂੰ ਵੀ ਟੱਕਰ ਦੇ ਰਿਹਾ ਹੈ। 
ਪਾਸਪੋਰਟ ਦਫਤਰ ਦੀ ਬੇਹਿਤਰੀਨ ਕਾਰਜਪ੍ਰਣਾਲੀ ਨੂੰ ਦੇਖਦੇ ਹੋਏ ਪਾਸਪੋਰਟ ਸੇਵਾ ਦਿਵਸ ਦੇ ਮੌਕੇ 'ਤੇ ਜਲੰਧਰ ਦੇ ਖੇਤਰੀ ਪਾਸਪੋਰਟ ਅਧਿਕਾਰੀ ਹਰਮਨਬੀਰ ਸਿੰਘ ਗਿੱਲ ਨੂੰ ਸੁਸ਼ਮਾ ਸਵਰਾਜ, ਐਮ. ਜੇ ਅਕਬਰ (ਮਿਨਿਸਟਰ ਆਫ ਸਟੇਟ), ਮਨੋਜ ਸਿਨਹਾ (ਯੂਨੀਅਨ ਮਿਨਿਸਟਰ ਆਫ ਰੇਲਵੇਜ਼), ਵੀ. ਕੇ ਸਿੰਘ ਮਿਨੀਸਟਰ ਆਫ ਸਟੇਟ ਵਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ 'ਤੇ ਹਰਮਨਬੀਰ ਸਿੰਘ ਗਿੱਲ ਨੇ ਆਪਣੇ ਸਾਰੇ ਸਟਾਫ ਦਾ ਧੰਨਵਾਦ ਕੀਤਾ ਅਤੇ ਭਵਿੱਖ 'ਚ ਇਸ ਤੋਂ ਚੰਗਾ ਪ੍ਰਦਰਸ਼ਨ ਕਰਨ ਦੀ ਗੱਲ ਕਹੀ।


Related News