ਕੈਪਟਨ ਅਮਰਿੰਦਰ ਵਲੋਂ ''ਪਾਰਟਿਸ਼ਨ ਮਿਊਜ਼ੀਅਮ'' ਦਾ ਉਦਘਾਟਨ ਸਵਾਲਾਂ ਦੇ ਘੇਰੇ ''ਚ, ਸੁਖਬੀਰ ਨੇ ਠੋਕਿਆ ਆਪਣਾ ਦਾਅਵਾ (ਵੀਡੀਓ)

08/18/2017 9:22:53 PM

ਅੰਮ੍ਰਿਤਸਰ / ਚੰਡੀਗੜ੍ਹ ( ਸੁਮੀਤ ਖੰਨਾ, ਮਨਮੋਹਨ ਸਿੰਘ) — ਭਾਰਤ-ਪਾਕਿਸਤਾਨ ਵੰਡ 'ਤੇ ਆਧਾਰਿਤ ਪਾਰਟਿਸ਼ਨ ਮਿਊਜ਼ੀਅਮ ਦਾ ਅੰਮ੍ਰਿਤਸਰ 'ਚ ਕੈਪਟਨ ਅੰਮਰਿੰਦਰ ਸਿੰਘ ਨੇ ਉਦਘਾਟਨ ਕੀਤਾ ਹੈ। ਉਸ ਮਿਊਜ਼ੀਅਮ 'ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਆਪਣਾ ਦਾਅਵਾ ਠੋਕਿਆ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਇਸ ਮਿਊਜ਼ੀਅਮ ਦਾ ਨੀਂਹ ਪੱਥਰ ਰੱਖ ਚੁੱਕੇ ਹਨ ਤੇ ਇਸ ਦਾ ਉਦਘਾਟਨ ਵੀ ਕੀਤਾ ਜਾ ਚੁੱਕਿਆ ਹੈ। ਜਿਸ ਤੋਂ ਪਾਰਟਿਸ਼ਨ ਮਿਊਜ਼ੀਅਮ ਦਾ ਉਦਘਾਟਨ ਸਵਾਲਾਂ ਦੇ ਘੇਰੇ 'ਚ ਆ ਗਿਆ ਹੈ। ਉਨ੍ਹਾਂ ਕੈਪਟਨ ਸਰਕਾਰ 'ਤੇ ਹੱਲਾ ਬੋਲਦਿਆਂ ਕਿਹਾ ਕਿ ਕਾਂਗਰਸ ਸਰਕਾਰ ਕੋਲ ਕੁਝ ਨਵਾਂ ਕਰਨ ਲਈ ਨਹੀਂ ਹੈ ਇਸ ਲਈ ਅਕਾਲੀ ਸਰਕਾਰ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਦਾ ਹੀ ਮੁੜ ਉਦਘਾਟਨ ਕਰ ਕੇ ਜਨਤਾ ਦੀ ਵਾਹ-ਵਾਹੀ ਖੱਟਣਾ ਚਾਹੁਦੇ ਹਨ। 
ਜ਼ਿਕਰਯੋਗ ਹੈ ਕਿ ਇਸ ਮਿਊਜ਼ੀਅਮ 'ਚ 14 ਗੈਲਰੀਆਂ ਹਨ, ਜਿੰਨਾਂ 'ਚ ਦੁਰਲਭ ਯਾਦਗਾਰਾਂ, ਤਸਵੀਰਾਂ ਤੇ ਅਹਿਮ ਸਬੂਤ ਸੰਜੋ ਕੇ ਰੱਖੇ ਗਏ ਹਨ, ਜੋ ਭਾਰਤ-ਪਾਕਿ ਦੇ ਬਟਵਾਰੇ ਦੀ ਯਾਦ ਨੂੰ ਤਾਜ਼ਾ ਕਰਦੀਆਂ ਹਨ। 


Related News