ਪਰਾਲੀ ਤੇ ਪਟਾਕਿਆਂ ਨਾਲੋਂ ਦਿਮਾਗ ਦਾ ਪ੍ਰਦੂਸ਼ਣ ਵੱਧ ਖਤਰਨਾਕ : ਸੱਤ ਪਾਲ

10/20/2017 11:30:25 AM

ਸਾਦਿਕ (ਪਰਮਜੀਤ) - ਕਈ ਦਿਨ ਤੋਂ ਇਹ ਰੋਲਾਂ ਪੈ ਰਿਹਾ ਹੈ ਕਿ ਪਰਾਲੀ ਸਾੜਨ ਅਤੇ ਪਟਾਕੇ ਚਲਾਉਣ ਨਾਲ ਪ੍ਰਦੂਸ਼ਣ ਹੁੰਦਾ ਹੈ ਜਦੋਂ ਕਿ ਅਸਲੀਅਤ ਇਹ ਹੈ ਕਿ ਪਰਾਲੀ ਤੇ ਪਟਾਕਿਆਂ ਨਾਲੋਂ ਦਿਮਾਗ ਦਾ ਪ੍ਰਦੂਸ਼ਣ ਵੱਧ ਖਤਰਨਾਕ ਹੁੰਦਾ ਹੈ। ਇਹ ਵਿਚਾਰ ਨਿਰੰਕਾਰੀ ਭਵਨ ਸਾਦਿਕ ਵਿਖੇ ਦਿਵਾਲੀ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਸਤਿਗੁਰੂ ਨਿਰੰਕਾਰ ਦੀ ਮਹਿਮਾ ਗਾਉਂਦੇ ਹੋਏ ਸੱਤ ਪਾਲ ਸਿੰਘ ਕੋਟਕਪੂਰਾ ਵਾਲਿਆਂ ਨੇ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਦਿਵਾਲੀ ਦੇ ਮੌਕੇ ਅਸੀਂ ਘਰਾਂ/ਦੁਕਾਨਾਂ ਦੀ ਸਫਾਈ ਕਰਦੇ ਹਾਂ ਪਰ ਸਤਿਗੁਰੂ ਜੀ ਕਹਿੰਦੇ ਹਨ ਮਨ ਦੀ ਸਫਾਈ ਅਤੀ ਜ਼ਰੂਰੀ ਹੈ। ਬੰਦੇ ਦੇ ਦਿਮਾਗ 'ਚ ਭਰੀ ਨਫਰਤ, ਈਰਖਾ ਤੇ ਜਾਤ-ਪਾਤ ਦੇ ਭੇਦਭਾਵ ਨਾਲ ਪ੍ਰਦੂਸ਼ਣ ਫੈਲਦਾ ਹੈ ਤੇ ਮਨ ਦੀ ਸਫਾਈ ਲਈ ਸੱਚੇ ਸਤਿਗੁਰੂ ਤੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਕਰ ਲੈਣ ਨਾਲ ਵਿਚਾਰਾਂ 'ਚ ਤਬਦੀਲੀ ਹੁੰਦੀ ਹੈ ਤੇ ਸਾਫ ਤੇ ਪਵਿੱਤਰ ਮਨ 'ਚ ਸਤਿਗੁਰੂ ਦਾ ਨਿਵਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮਾਤ ਸਵਿੰਦਰ ਹਰਦੇਵ ਜੀ ਮਹਾਰਾਜ ਕਹਿੰਦੇ ਹਨ ਕਿ ਤੁਹਾਡੇ ਅੰਦਰ ਪਿਆਰ ਸਤਿਕਾਰ ਦਾ ਹੜ੍ਹ•ਵਗਣਾ ਚਾਹੀਦਾ ਹੈ ਜੋ ਕਦੇ ਵੀ ਕਿਸੇ ਦਾ ਨੁਕਸਾਨ ਨਹੀਂ ਕਰ ਸਕਦਾ। ਜਿੰਨਾਂ ਨੇ ਆਪਣੀ ਜ਼ਿੰਦਗੀ ਸਤਿਗੁਰੂ ਦੇ ਲੇਖੇ ਲਗਾ ਲਈ ਨਿੱਤ ਦਿਨ ਮਾਨਵਤਾ ਭਲਾਈ ਦੇ ਕੰਮ ਕਰਨ ਲੱਗ ਪਏ ਉਨ੍ਹਾਂ ਦੀ ਨਿੱਤ ਦਿਵਾਲੀ ਹੈ ਤੇ ਹਰ ਦਿਨ ਖੁਸ਼ੀਆਂ ਭਰਿਆ ਹੁੰਦਾ ਹੈ। 
ਨਰੂਲਾ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਇਸ ਮੌਕੇ ਸ਼ਿੰਦਰਪਾਲ ਨਰੂਲਾ, ਦੇਵ ਰਾਜ ਕਾਉਣੀ, ਰਵੀ ਸੇਠੀ, ਹੈਪੀ ਸੇਠੀ, ਅਮਿਤ ਨਰੂਲਾ, ਸੁਖਦੇਵ ਸਿੰਘ ਸੰਗਤਪੁਰਾ ਵੀ ਹਾਜ਼ਰ ਸਨ।


Related News