ਕੈਂਸਰ ਤੇ ਰਸੌਲੀ ਪੀੜਤ ਨੌਜਵਾਨ ਦੇ ਮਾਪਿਆਂ ਨੇ ਮੰਗੀ ਮਦਦ

Friday, April 21, 2017 6:52 AM
ਕੈਂਸਰ ਤੇ ਰਸੌਲੀ ਪੀੜਤ ਨੌਜਵਾਨ ਦੇ ਮਾਪਿਆਂ ਨੇ ਮੰਗੀ ਮਦਦ

ਤਰਨਤਾਰਨ, (ਰਾਜੂ)— ਪਿਛਲੇ 2 ਸਾਲਾਂ ਤੋਂ ਕੈਂਸਰ ਤੇ ਰਸੌਲੀ ਦੀ ਬੀਮਾਰੀ ਨਾਲ ਪੀੜਤ 18 ਸਾਲਾ ਨੌਜਵਾਨ ਦੇ ਮਾਪਿਆਂ ਨੇ ਇਲਾਜ ਲਈ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਉਕਤ ਨੌਜਵਾਨ ਬਹੁਤ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਤਰਨਤਾਰਨ ਦੇ ਸੱਚਖੰਡ ਰੋਡ ਦੀ ਗਲੀ ਬਾਗੀ ਵਾਲੀ ''ਚ ਕਿਰਾਏ ਦੇ ਮਕਾਨ ''ਤੇ ਰਹਿਣ ਵਾਲੇ ਬਲਜਿੰਦਰ ਸਿੰਘ ਮੰਨਾ ਦਾ 18 ਸਾਲਾ ਪੁੱਤਰ ਅਜੈਪਾਲ ਸਿੰਘ ਪਿਛਲੇ 2 ਸਾਲਾਂ ਤੋਂ ਕੈਂਸਰ ਤੇ ਲੱਤ ਦੀ ਰਸੌਲੀ ਤੋਂ ਪੀੜਤ ਹੈ। ਬਲਜਿੰਦਰ ਸਿੰਘ ਮੰਨਾ ਮਜ਼ਦੂਰੀ ਕਰ ਕੇ ਘਰ ਦਾ ਗੁਜ਼ਾਰਾ ਕਰਦਾ ਹੈ, ਜਿਸ ਕਾਰਨ ਉਸ ਦੇ ਪੁੱਤਰ ਦਾ ਇਲਾਜ ਸੰਭਵ ਨਹੀਂ। ਮੁਹੱਲਾ ਨਿਵਾਸੀ ਸੁਖਬੀਰ ਕੌਰ, ਇੰਦਰਜੀਤ ਕੌਰ, ਦਰਸ਼ਨ ਸਿੰਘ, ਜਸਪਾਲ ਸਿੰਘ, ਸਵਰਨ ਸਿੰਘ, ਕਿਰਪਾਲ ਸਿੰਘ, ਸੁਭਾਸ਼ ਠੇਕੇਦਾਰ ਤੋਂ ਇਲਾਵਾ ਮਾਂ ਮਨਪ੍ਰੀਤ ਕੌਰ ਨੇ ਬੀਮਾਰੀ ਨਾਲ ਪੀੜਤ ਅਜੈਪਾਲ ਸਿੰਘ ਦਾ ਵਾਸਤਾ ਦਿੰਦੇ ਹੋਏ ਸਮੂਹ ਸਮਾਜ ਸੇਵੀ ਸੰਸਥਾਵਾਂ ਕੋਲੋਂ ਅਜੈਪਾਲ ਸਿੰਘ ਦੇ ਇਲਾਜ ਲਈ ਮਦਦ ਦੀ ਮੰਗ ਕੀਤੀ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!