CISF ਦੇ ਚਾਹਵਾਨ ਉਮੀਦਵਾਰਾਂ ਲਈ ਮੌਕਾ, 12ਵੀਂ ਪਾਸ ਦੀ ਹੋਵੇਗੀ ਭਰਤੀ

12/10/2017 1:13:40 AM

ਸੈਂਟਰਲ ਇੰਡਸਟੀਰੀਅਲ ਫੋਰਸ (ਸੀ. ਆਈ. ਐੱਸ. ਐੱਫ) ਕਾਂਸਟੇਬਲ/ਫਾਇਰ ਦੀਆਂ ਪੋਸਟਾਂ ਲਈ ਭਰਤੀ ਕੀਤੀ ਜਾ ਰਹੀ ਹੈ। ਕਾਂਸਟੇਬਲ/ਫਾਇਰ ਦੀਆਂ ਪੋਸਟਾਂ ਤਹਿਤ ਕੁਲ ਭਰਤੀਆਂ 332 ਹਨ। ਨਿਰਧਾਰਿਤ ਪੋਸਟਾਂ ਲਈ ਸਾਇੰਸ ਵਿਸ਼ੇ ਦੇ ਨਾਲ 12ਵੀਂ ਦੇ ਵਿਦਿਆਰਥੀ ਫਾਰਮ ਭਰ ਸਕਦੇ ਹਨ। ਇਸ ਭਰਤੀ ਦੇ ਚਾਹਵਾਨ ਉਮੀਦਵਾਰ 11 ਜਨਵਰੀ, 2018 ਤਕ ਫਾਰਮ ਭਰ ਸਕਦੇ ਹਨ। ਫਾਰਮ ਫੀਸ ਜਮ੍ਹਾਂ ਕਰਵਾਉਣ ਦੀ ਅੰਤਿਮ ਤਰੀਕ 13 ਜਨਵਰੀ, 2018 ਹੈ।
ਸਿੱਖਿਆ ਸਮਰੱਥਾ : ਇਨ੍ਹਾਂ ਪੋਸਟਾਂ ਲਈ ਫਾਰਮ ਭਰਨ ਲਈ ਉਮੀਦਵਾਰਾਂ ਨੂੰ ਮਾਨਤਾ ਪ੍ਰਾਪਤ ਯੂਨੀਵਰਸਿਟੀ/ਬੋਰਡ ਤੋਂ ਸਾਇੰਸ ਵਿਸ਼ੇ ਦੇ ਨਾਲ 12ਵੀਂ ਪਾਸ ਹੋਣਾ ਚਾਹੀਦਾ। 
ਫਾਰਮ ਫੀਸ : ਫਾਰਮ ਭਰਨ ਲਈ ਪਿੱਛੜੇ ਵਰਗ ਦੇ ਉਮੀਦਵਾਰਾਂ ਨੂੰ ਫਾਰਮ ਫੀਸ ਤਹਿਤ 100 ਰੁਪਏ ਜਮ੍ਹਾਂ ਕਰਵਾਉਣੇ ਹੋਣਗੇ। ਇਸ ਦੇ ਇਲਾਵਾ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਦੇ ਉਮੀਦਵਾਰ ਫਾਰਮ ਫਰੀ ਭਰ ਸਕਦੇ ਹਨ। ਫਾਰਮ ਫੀਸ ਦਾ ਭੁਗਤਾਨ ਭਾਰਤੀ ਸਟੇਟ ਬੈਂਕ ਵਿਚ ਚਲਾਨ/ਆਨਲਾਈਨ ਬੈਂਕਿੰਗ ਰਾਹੀਂ ਕਰਨਾ ਹੋਵੇਗਾ। 
ਫਾਰਮ ਭਰਨ ਦੀ ਪ੍ਰਕਿਰਿਆ
ਇਨ੍ਹਾਂ ਪੋਸਟਾਂ ਲਈ ਆਨਲਾਈਨ ਫਾਰਮ ਸਵੀਕਾਰ ਕੀਤੇ ਜਾਣਗੇ। ਫਾਰਮ ਭਰਨ ਲਈ ਉਮੀਦਵਾਰ ਸਬੰਧਿਤ ਵੈੱਬਸਾਈਟ 'www.cisfrectt.in' 'ਤੇ ਜਾ ਕੇ ਮੌਜੂਦ ਦਿਸ਼ਾ-ਨਿਰਦੇਸ਼ ਅਨੁਸਾਰ ਆਨਲਾਈਨ ਫਾਰਮ ਦੀ ਪ੍ਰਕਿਰਿਆ ਪੂਰੀ ਕਰਨ। ਫਾਰਮ ਭਰਨ ਦੀ ਪ੍ਰਕਿਰਿਆ ਪੂਰੀ ਹੋ ਜਾਣ ਦੇ ਬਾਅਦ ਉਸ ਦਾ ਪ੍ਰਿੰਟ ਆਊਟ ਆਉਣ ਵਾਲੀ ਚੋਣ ਪ੍ਰਕਿਰਿਆ ਤਕ ਆਪਣੇ ਕੋਲ ਰੱਖ ਲੈਣ। 
ਉਮਰ ਸੀਮਾ : ਇਨ੍ਹਾਂ ਪੋਸਟਾਂ ਲਈ ਫਾਰਮ ਭਰਨ ਲਈ ਉਮੀਦਵਾਰਾਂ ਦੀ ਉਮਰ 18 ਤੋਂ 23 ਸਾਲ ਦੇ ਵਿਚ ਹੋਣੀ ਚਾਹੀਦੀ ਹੈ। ਉਮਰ ਸੀਮਾ ਦੀ ਗਿਣਤੀ 11 ਜਨਵਰੀ, 2018 ਦੇ ਆਧਾਰ 'ਤੇ ਹੋਵੇਗੀ। ਉਮੀਦਵਾਰਾਂ ਦਾ ਜਨਮ 12 ਜਨਵਰੀ, 1995 ਅਤੇ 11 ਜਨਵਰੀ, 2000 ਦੇ ਵਿਚ ਹੋਣਾ ਚਾਹੀਦਾ ਹੈ। 
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਸਰੀਰਕ/ਐਫੀਸ਼ੇਂਸੀ ਟੈਸਟ, ਡਾਕੂਮੈਂਟੇਸ਼ਨ, ਲਿਖਿਤ ਪ੍ਰੀਖਿਆ ਅਤੇ ਮੈਡੀਕਲ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ। 
ਤਨਖਾਹ : ਚੁਣੇ ਗਏ ਉਮੀਦਵਾਰਾਂ ਨੂੰ ਤਨਖਾਹ ਦੇ ਰੂਪ ਵਿਚ 21,700-69,100 ਰੁਪਏ ਮਹੀਨਾਵਾਰ ਦਿੱਤੇ ਜਾਣ ਦੀ ਮਨਜ਼ੂਰੀ ਹੈ। 
ਉਮਰ ਸੀਮਾ ਵਿਚ ਛੋਟ-
ਨਿਰਧਾਰਿਤ ਨਿਯਮਾਂ ਅਨੁਸਾਰ ਉਮਰ ਸੀਮਾ ਵਿਚ ਜ਼ਿਆਦਾ ਛੋਟ ਦਿੱਤੇ ਜਾਣ ਦੀ ਮਨਜ਼ੂਰੀ ਇਸ ਪ੍ਰਕਾਰ ਹੈ-
ਵਰਗ : ਉਮਰ ਸੀਮਾ ਵਿਚ ਜ਼ਿਆਦਾ ਛੋਟ
ਓ.ਬੀ.ਸੀ. ਵਰਗ ਦੇ ਉਮੀਦਵਾਰਾਂ ਲਈ : 3 ਸਾਲ
ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਵਰਗ ਦੇ ਉਮੀਦਵਾਰਾਂ ਲਈ : 5 ਸਾਲ 
ਪੀ. ਡਬਲਯੂ. ਡੀ. : 10 ਸਾਲ
ਪੀ. ਡਬਲਯੂ. ਡੀ. (ਐੱਸ. ਸੀ., ਐੱਸ. ਟੀ.) : 15 ਸਾਲ 
ਜੰਮੂ-ਕਸ਼ਮੀਰ ਦੇ ਸਾਧਾਰਣ ਲੋਕਾਂ ਲਈ : 5 ਸਾਲ
(1 ਜਨਵਰੀ, 1980 ਤੋਂ 31 ਦਸੰਬਰ 1989 ਦੌਰਾਨ)
ਜੰਮੂ-ਕਸ਼ਮੀਰ ਦੇ (ਐੱਸ. ਸੀ., ਐੱਸ. ਟੀ.) ਲੋਕਾਂ ਲਈ : 10 ਸਾਲ
(1 ਜਨਵਰੀ, 1980 ਤੋਂ 31 ਦਸੰਬਰ, 1989 ਦੌਰਾਨ)
ਇਸ ਦੇ ਇਲਾਵਾ ਸਾਬਕਾ ਕਰਮਚਾਰੀ/ਵਿਭਾਗੀ ਉਮੀਦਵਾਰਾਂ/1984 ਦੇ ਹਮਲਿਆਂ ਤੋਂ ਪ੍ਰਭਾਵਿਤ ਉਮੀਦਵਾਰਾਂ ਨੂੰ ਵੀ ਨਿਰਧਾਰਿਤ ਨਿਯਮਾਂ ਅਨੁਸਾਰ ਉਮਰ ਸੀਮਾ ਵਿਚ ਜ਼ਿਆਦਾ ਛੋਟ ਦਿੱਤੇ ਜਾਣ ਦੀ ਮਨਜ਼ੂਰੀ ਹੈ। 
ਸਰੀਰਕ ਮਾਪਦੰਡ
ਸਾਰਿਆਂ ਉਮੀਦਵਾਰਾਂ ਲਈ
ਵਰਗ : ਪੁਰਸ਼
ਲੰਬਾਈ : 170 ਸੈਂ.ਮੀ.
ਛਾਤੀ ਦਾ ਘੇਰਾ
ਸਾਧਾਰਣ : 80 ਸੈਂ.ਮੀ.
ਫੈਲਾਅ : 05 ਸੈਂ.ਮੀ. 
ਗੜਵਾਲੀ, ਕੁਮਾਉਨੀ, ਗੋਰਖਾ, ਡੋਗਰਾ, ਮਰਾਠਾ, ਸਿਕਿਮ ਜੰਮੂ-ਕਸ਼ਮੀਰ ਦੇ ਲਹਿ ਅਤੇ ਲੱਦਾਖ ਖੇਤਰ ਅਤੇ ਉਤਰ ਪੁਰਬ ਰਾਜਾਂ ਦੇ ਉਮੀਦਵਾਰਾਂ ਲਈ-
ਵਰਗ : ਪੁਰਸ਼
ਲੰਬਾਈ : 165 ਸੈਂ.ਮੀ.
ਛਾਤੀ ਦਾ ਘੇਰਾ
ਸਧਾਰਣ : 78 ਸੈਂ.ਮੀ.
ਫੈਲਾਅ : 05 ਸੈਂ.ਮੀ.
ਜਨਜਾਤੀ ਜਾਂ ਆਦਿ ਵਾਸੀਆਂ ਸਮੇਤ ਮਿਜੋ ਅਤੇ ਨਾਗਾ ਵਰਗ ਲਈ
ਵਰਗ : ਪੁਰਸ਼ 
ਲੰਬਾਈ : 162.5 ਸੈਂ.ਮੀ.
ਛਾਤੀ ਦਾ ਘੇਰਾ
ਸਾਧਾਰਣ : 77 ਸੈਂ.ਮੀ.
ਫੈਲਾਅ : 05 ਸੈਂ.ਮੀ.


Related News