ਦਸੰਬਰ ਤੋਂ ਆਨਲਾਈਨ ਸ਼ੁਰੂ ਹੋਵੇਗਾ ਸ਼ਹਿਰ ''ਚ ਪ੍ਰਦੂਸ਼ਣ ਦਾ ਸਟੇਟਸ

11/18/2017 6:07:24 PM

ਜਲੰਧਰ— ਸ਼ਹਿਰ ਦੀ ਹਵਾ 'ਚ ਪ੍ਰਦੂਸ਼ਣ ਦੀ ਜਾਂਚ ਹੁਣ ਲੋਕਲ ਪੱਧਰ 'ਤੇ ਹੋ ਸਕੇਗੀ। ਅੰਮ੍ਰਿਤਸਰ ਮੰਡੀ ਗੋਬਿੰਦਗੜ੍ਹ ਅਤੇ ਲਧਿਆਣਾ ਤੋਂ ਬਾਅਦ ਪ੍ਰਦੂਸ਼ਣ ਕੰਟਰੋਲ ਬੋਰਡ ਜਲੰਧਰ 'ਚ ਵੀ ਸੀ. ਏ. ਏ. ਕਿਊ. ਐੱਮ (ਕੰਟੀਨਿਊਜ਼ ਐਂਬੀਐਂਟ ਏਅਰ ਕੁਆਲਿਟੀ ਮਾਨਿਟਰਿੰਗ) ਸਟੇਸ਼ਨ ਬਣਾਉਣ ਜਾ ਰਿਹਾ ਹੈ। ਉਸ ਦੇ ਬਾਅਦ ਲੋਕ ਪ੍ਰਦੂਸ਼ਣ ਦਾ ਪੱਧਰ ਵੈੱਬਸਾਈਟ 'ਤੇ ਦੇਖ ਸਕਣਗੇ। ਇਸ ਦੀ ਰਿਪਰੋਟ ਆਨਲਾਈਨ ਅਪਲੋਡ ਕੀਤੀ ਜਾਵੇਗੀ। ਸਮੋਗ ਨਾਲ ਨਜਿੱਠਣ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਸਮੇਤ ਤਿੰਨ ਸ਼ਹਿਰਾਂ 'ਚ ਸਟੇਸ਼ਨ ਸਥਾਪਤ ਕਰਨ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪਨੂੰ ਨੇ ਦੱਸਿਆ ਕਿ ਇਥੇ ਨਿਗਮ ਹੋਣ ਦੇ ਚਲਦਿਆਂ ਪ੍ਰਦੂਸ਼ਣ ਦੀ ਜਾਂਚ ਮੈਨੁਅਲ ਕੀਤੀ ਜਾ ਰਹੀ ਸੀ। ਹੁਣ ਆਧੁਨਿਕ ਤਕਨੀਕ ਨਾਲ ਲੈਸ ਮਾਨਿਟਰਿੰਗ ਸਟੇਸ਼ਨ ਲਈ ਡੀ. ਸੀ. ਤੋਂ ਸਰਕਿਟ ਹਾਊਸ 'ਚ 100 ਸਕਵੇਅਰ ਮੀਟਰ ਜ਼ਮੀਨ ਮੰਗੀ ਗਈ ਹੈ। ਜਲੰਧਰ ਦੇ ਇਲਾਵਾ ਪਟਿਆਲਾ ਅਤੇ ਖੰਨਾ ਦੇ ਲਈ ਵੀ ਮਸ਼ੀਨਾਂ ਖਰੀਦੀਆਂ ਜਾ ਰਹੀਆਂ ਹਨ। ਇਕ ਸਟੇਸ਼ਨ ਦੀ ਕੀਮਤ 80 ਲੱਖ ਰੁਪਏ ਹੈ। ਇਨ੍ਹਾਂ ਦੇ ਆਡਰ ਦਿੱਤੇ ਜਾ ਚੁੱਕੇ ਹਨ ਅਤੇ ਦਸੰਬਰ ਤੱਕ ਇਨ੍ਹਾਂ ਸਟੇਸ਼ਨਾਂ ਨੂੰ ਸਥਾਪਤ ਕਰ ਦਿੱਤਾ ਜਾਵੇਗਾ। ਡੀ. ਸੀ. ਵੀ. ਕੇ. ਸ਼ਰਮਾ ਨੇ ਦੱਸਿਆ ਕਿ ਇਕ ਵਾਰ ਸਟੇਸ਼ਨ ਸਥਾਪਤ ਹੋ ਜਾਣ ਤਾਂ ਜਨਤਾ ਸ਼ਹਿਰ 'ਚ ਪ੍ਰਦੂਸ਼ਣ ਦੇ ਪੱਧਰ ਨੂੰ ਵੈੱਬਸਾਈਟ 'ਤੇ ਦੇਖ ਸਕੇਗੀ। ਸਮੋਗ ਦੇ ਕਾਰਨ ਨਵੰਬਰ ਦੇ ਪਹਿਲੇ ਹਫਤੇ 'ਚ ਸ਼ਹਿਰ ਦੀ ਹਵਾ ਦੀ ਏਅਰ ਕੁਆਲਿਟੀ ਇੰਡੈਕਸ 335 ਤੱਕ ਪਹੁੰਚ ਗਿਆ ਸੀ। ਅਕਤੂਬਰ 'ਚ ਇਹ 187 ਰਿਕਾਰਡ ਕੀਤਾ ਗਿਆ ਸੀ। 
ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੀਨੀਅਰ ਐਨਵਾਇਰਮੈਂਟਲ ਇੰਜੀਨੀਅਰ ਸੰਦੀਪ ਬਹਿਲ ਨੇ ਦੱਸਿਆ ਕਿ ਫਿਲਹਾਲ ਉਹ ਮੈਨੁਅਲ ਮਾਨਿਟਰਿੰਗ ਕਰ ਰਹੇ ਹਨ। ਸ਼ਹਿਰ 'ਚ ਸਥਾਪਤ ਤਿੰਨ ਡਸਟ ਕਲੈਕਟਰ ਮਸ਼ੀਨਾਂ ਤੋਂ ਲੈਬ 'ਚ ਲਿਆਏ ਜਾਂਦੇ ਹਨ ਅਤੇ ਉਨ੍ਹਾਂ ਦੇ ਟੈਸਟ ਕਰਕੇ ਪ੍ਰਦੂਸ਼ਣ ਦੀ ਜਾਂਚ ਹੁੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਅਜਿਹਾ ਰੋਜ਼ਾਨਾ ਨਹੀਂ ਹੁੰਦਾ ਸਗੋਂ 48 ਘੰਟੇ ਤੋਂ ਬਾਅਦ ਇਕ ਏਰੀਆ ਦੀ ਰਿਪੋਰਟ ਆਉਂਦੀ ਹੈ।  


Related News