ਪੁਲਸ ਨੇ ਚੂਰਾ ਪੋਸਤ ਸਮੇਤ ਇਕ ਨੂੰ ਕੀਤਾ ਗ੍ਰਿਫਤਾਰ

09/22/2017 5:35:46 PM


ਭੋਗਪੁਰ (ਰਾਣਾ)- ਜੰਲਧਰ 'ਚ ਨਸ਼ੇ ਵਿਰੁੱਧ ਚਲਾਈ ਮੁਹਿੰਮ ਤਹਿਤ ਪੁਲਸ ਪਾਰਟੀ ਵੱਲੋਂ ਇਕ ਦੋਸ਼ੀ ਨੂੰ ਚੂਰਾ ਪੋਸਤ ਸਮੇਤ ਕਾਬੂ ਕਰਨ ਦੀ ਸੂਚਨਾ ਮਿਲੀ ਹੈ। ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਸ ਕਰਮਚਾਰੀਆਂ ਨਾਲ ਗਸ਼ਤ ਕਰ ਰਹੇ ਸਨ ਕਿ ਉਨ੍ਹਾਂ ਨੇ ਟਾਂਡਾ ਸਾਇਡ ਤੋਂ ਇਕ ਵਿਅਕਤੀ ਨੂੰ ਮੋਟਰਸਾਇਕਲ 'ਤੇ ਆਉਦਿਆਂ ਵੇਖਿਆ ਪਰ ਪੁਲਸ ਪਾਰਟੀ ਨੂੰ ਵੇਖ ਘਬਰਾ ਕੇ ਵਾਪਸ ਮੁੜ ਦੀ ਕੋਸ਼ਿਸ਼ ਕਰਨ 'ਤੇ ਉਸ ਨੂੰ ਕਾਬੂ ਕਰ ਲਿਆ। ਉਸਦੇ ਸਾਮਾਨ ਦੀ ਤਲਾਸ਼ੀ ਲੈਣ 'ਤੇ ਉਸ ਤੋਂ 1 ਕਿੱਲੋ ਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ ਕੀਤਾ ਗਿਆ। ਫੜੇ ਗਏ ਦੋਸ਼ੀ ਦੀ ਪਛਾਣ ਹਰਦੀਪ ਸਿੰਘ ਉਰਫ ਸੋਨੂੰ ਪੁੱਤਰ ਦਲਬੀਰ ਸਿੰਘ ਦੇ ਨਾਂ ਤੋਂ ਹੋਈ ਹੈ, ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਸ ਨੂੰ ਸ਼ੁੱਕਰਵਾਰ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ।


Related News